ਤੁਰਕੀ ਬਣਾ ਰਿਹਾ ਭਾਰਤ ਤੇ ਨੇਪਾਲ ਵਿਰੁੱਧ ਖਤਰਨਾਕ ਪਲਾਨ
Tuesday, Mar 02, 2021 - 08:29 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਰਸਤੇ ’ਤੇ ਚੱਲਦੇ ਹੋਏ ਤੁਰਕੀ ਹੁਣ ਮੁਸਲਮਾਨ ਦੇਸ਼ਾਂ ਦਾ ਨਵਾਂ ਮੁਖੀ ਬਣਨ ਦੀ ਕੋਸ਼ਿਸ਼ ’ਚ ਲੱਗਿਆ ਹੈ। ਇਕ ਖੁਫੀਆ ਰਿਪੋਰਟ ’ਚ ਭਾਰਤ ਤੇ ਨੇਪਾਲ ਵਿਰੁੱਧ ਤੁਰਕੀ ਦਾ ਖਤਰਨਾਕ ਪਲਾਨ ਸਾਹਮਣੇ ਆਇਆ ਹੈ। ਤੁਰਕੀ ਨੇ ਅਲਕਾਇਦਾ ਸਮਰਥਿਤ ਅੱਤਵਾਦੀਆਂ ਦੇ ਗਰੁੱਪ ਨੂੰ ਭਾਰਤ-ਨੇਪਾਲ ਸਰਹੱਦ ’ਤੇ ਆਪਣਾ ਬੇਸ ਕੈਂਪ ਬਣਾਉਣ ਭੇਜ ਦਿੱਤਾ ਹੈ। ਤੁਰਕੀ ਵਲੋਂ ਨੇਪਾਲ ਨੂੰ ਖਤਰਨਾਕ ਸਥਿਤੀ ’ਚ ਪਹੁੰਚਾਉਣ ਲਈ ਅਲਕਾਇਦਾ ਸਮਰਥਿਤ ਇਨ੍ਹਾਂ ਅੱਤਵਾਦੀਆਂ ਨੇ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਜੇਕਰ ਜਲਦ ਤੋਂ ਜਲਦ ਇਨ੍ਹਾਂ ਅੱਤਵਾਦੀਆਂ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਇਹ ਨੇਪਾਲ-ਭਾਰਤ ਸਰਹੱਦ ਨੂੰ ਅਸ਼ਾਂਤ ਕਰ ਸਕਦੇ ਹਨ।
ਇਹ ਖ਼ਬਰ ਪੜ੍ਹੋ-ਰੀਅਲ ਮੈਡ੍ਰਿਡ ਨੂੰ ਸੋਸੀਦਾਦ ਨੇ ਬਰਾਬਰੀ ’ਤੇ ਰੋਕਿਆ
ਤੁਰਕੀ ਦੇ ਰਾਸ਼ਟਰਪਤੀ ਐਰਦੋਆਨ ਨੇ ਤੁਰਕੀ ਦੀ ਇਕ ਚੈਰਿਟੀ ਸੰਸਥਾ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਸੰਗਠਨ ਅਲਕਾਇਦਾ ਵਲੋਂ ਸਮਰਥਿਤ ਦਲ ਨੂੰ ਨੇਪਾਲ ਨੂੰ ਬਰਬਾਦ ਤੇ ਭਾਰਤ ’ਚ ਅਸ਼ਾਂਤੀ ਫੈਲਾਉਣ ਦੀ ਜ਼ਿੰਮੇਦਾਰੀ ਸੌਂਪੀ ਹੈ। ਖੁਫੀਆ ਰਿਪੋਰਟ ਅਨੁਸਾਰ ਤੁਰਕੀ ਦੀ ਇਹ ਸੰਸਥਾ ਨੇਪਾਲ ’ਚ ‘ਇਸਲਾਮਿਕ ਸੰਘ ਨੇਪਾਲ’ ਦੇ ਨਾਲ ਮਿਲ ਕੇ ਕੰਮ ’ਚ ਜੁਟ ਵੀ ਗਿਆ ਹੈ। ਭਾਰਤ ਦੀ ਖੁਫੀਆ ਏਜੰਸੀ ਲਗਾਤਾਰ ਇਸ ਸੰਗਠਨ ’ਤੇ ਨਜ਼ਰ ਰੱਖ ਰਹੀ ਹੈ। ਖੁਫੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸੰਗਠਨ ਉਨ੍ਹਾਂ ਖਤਰਨਾਕ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ, ਜੋ ਲੋੜੀਂਦਾ ਹੈ। ਇਨ੍ਹਾਂ ਅੱਤਵਾਦੀਆਂ ਦੀ ਮਦਦ ਨਾਲ ਤੁਰਕੀ ਦੀ ਸੰਸਥਾ ਜੇਹਾਦੀ ਨੈਟਵਰਕਸ ਦਾ ਨਿਰਮਾਣ ਕਰ ਰਹੀ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।