ਤੁਰਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 4 ਫੌਜੀ ਮਰੇ
Monday, Nov 26, 2018 - 06:04 PM (IST)
ਇਸਤਾਂਬੁਲ (ਬਿਊਰੋ)— ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਚ ਸੋਮਵਾਰ ਨੂੰ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਅਚਾਨਕ ਸ਼ਹਿਰ ਦੇ ਵਿਚਕਾਰ ਹੈਲੀਕਾਪਟਰ ਕਰੈਸ਼ ਹੋਣ ਨਾਲ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਵਿਚ ਤੁਰਕੀ ਫੌਜ ਦੇ 4 ਫੌਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਕਿਹਾ ਦੱਸਿਆ ਕਿ ਮਿਲਟਰੀ ਹੈਲੀਕਾਪਟਰ 'ਤੇ 5 ਫੌਜੀ ਸਵਾਰ ਸਨ। ਜਿੱਥੇ 4 ਫੌਜੀਆਂ ਦੀ ਮੌਤ ਹੋ ਗਈ ਉੱਥੇ ਪੰਜਵੇਂ ਫੌਜੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਹੈਲੀਕਾਪਟਰ ਇਕ ਟਰੇਨਿੰਗ ਮਿਸ਼ਨ 'ਤੇ ਸੀ। ਉਦੋਂ ਹੀ ਇਹ ਇਕ ਇਮਾਰਤ ਦੀ ਛੱਤ ਨਾਲ ਟਕਰਾ ਗਿਆ ਅਤੇ ਅਪਾਰਟਮੈਂਟ ਦੇ ਬਲਾਕਸ ਦੇ ਵਿਚ ਹੀ ਡਿੱਗ ਪਿਆ। ਹਾਦਸਾ ਇਸਤਾਂਬੁਲ ਦੇ ਸੈਨਕਾਕਟੇਪੇ ਵਿਚ ਹੋਇਆ। ਹਾਦਸੇ ਵਿਚ ਕਿਸੇ ਵੀ ਨਾਗਰਿਕ ਨੂੰ ਕੋਈ ਸੱਟ ਨਹੀਂ ਲੱਗੀ। ਹੈਲੀਕਾਪਟਰ ਦੇ ਕਰੈਸ਼ ਹੋਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਹ ਹੈਲੀਕਾਪਟਰ ਯੂ.ਐੱਸ.-1 ਸੀ ਅਤੇ ਅਮਰੀਕਾ ਵਿਚ ਹੀ ਤਿਆਰ ਹੋਇਆ ਇਕ ਯੂਟੀਲਿਟੀ ਹੈਲੀਕਾਪਟਰ ਸੀ। ਵੀਅਤਨਾਮ ਯੁੱਧ ਤੋਂ ਪਹਿਲਾਂ ਹੀ ਹੈਲੀਕਾਪਟਰ ਸਰਵਿਸ ਵਿਚ ਹੈ। ਜਿਸ ਜਗ੍ਹਾ ਹੈਲੀਕਾਪਟਰ ਕਰੈਸ਼ ਹੋਇਆ ਉਸ ਕੋਲ ਮਿਲਟਰੀ ਬੇਸ ਵੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰਕੀ ਦੇ ਫੌਜ ਪ੍ਰਮੁੱਖ ਹੁਲੁਸੁ ਹਾਦਸਾਸਥਲ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਰਾਹਤ ਕੰਮਾਂ ਵਿਚ ਮਦਦ ਕੀਤੀ। ਅੱਗ ਬੁਝਾਊ ਕਰਮਚਾਰੀ ਅਤੇ ਐਂਬੂਲੈਂਸ ਵੀ ਹਾਦਸਾਸਥਲ 'ਤੇ ਪਹੁੰਚ ਚੁੱਕੀਆਂ ਹਨ।