ਤੁਰਕੀ-ਫਰਾਂਸ ''ਚ ਕਾਰਟੂਨ ਜੰਗ : ਅਰਦੌਣ ਨੂੰ ਦਿਖਾਇਆ ''ਅੱਧਨੰਗਾ'' ਜਦਕਿ ਮੈਕਰੋਂ ਬਣੇ ''ਰਾਖਸ਼''

Wednesday, Oct 28, 2020 - 06:34 PM (IST)

ਤੁਰਕੀ-ਫਰਾਂਸ ''ਚ ਕਾਰਟੂਨ ਜੰਗ : ਅਰਦੌਣ ਨੂੰ ਦਿਖਾਇਆ ''ਅੱਧਨੰਗਾ'' ਜਦਕਿ ਮੈਕਰੋਂ ਬਣੇ ''ਰਾਖਸ਼''

ਇਸਤਾਂਬੁਲ/ਪੈਰਿਸ (ਬਿਊਰੋ): ਪੰਜ ਸਾਲ ਪਹਿਲਾਂ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੇ ਬਾਅਦ ਅੱਤਵਾਦੀ ਹਮਲੇ ਦਾ ਸ਼ਿਕਾਰ ਬਣੀ ਫਰਾਂਸ ਦੀ ਹਫਤਾਵਰੀ ਮੈਗਜ਼ੀਨ ਸ਼ਾਰਲੀ ਐਬਦੋ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਹੁਣ ਮੈਗਜ਼ੀਨ ਨੇ ਤੁਰਕੀ ਦੇ ਰਾਸ਼ਟਰਪਤੀ ਦਾ ਕਾਰਟੂਨ ਬਣਾਇਆ ਹੈ ਜਿਸ ਨਾਲ ਹੰਗਾਮਾ ਖੜ੍ਹਾ ਹੋ ਗਿਆ ਹੈ।ਤੁਰਕੀ ਨੇ ਐਬਦੋ ਦੇ ਖਿਲਾਫ਼ 'ਸੱਭਿਆਚਾਰਕ ਨਸਲਵਾਦ' ਕਰਨ ਦਾ ਦੋਸ਼ ਲਗਾਇਆ ਹੈ। ਹਾਲ ਹੀ ਵਿਚ ਮੈਗਜ਼ੀਨ ਨੇ ਆਪਣੇ ਪਹਿਲੇ ਸਫੇ 'ਤੇ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਅਬ ਅਰਦੌਣ ਦਾ ਕਾਰਟੂਨ ਪ੍ਰਕਾਸ਼ਿਤ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਤੁਰਕੀ ਅਤੇ ਪਾਕਿ ਅਰਮੀਨੀਆ ਨਾਲ ਲੜਨ ਲਈ ਜਿਹਾਦੀਆਂ ਦਾ ਨਿਰਯਾਤ ਕਰਦੇ ਹਨ : ਮਾਹਰ

ਤੁਰਕੀ ਨੇ ਕੀਤੀ ਨਿੰਦਾ
ਅਰਦੌਣ ਦੇ ਚੋਟੀ ਦੇ ਪ੍ਰੈੱਸ ਅਧਿਕਾਰੀ ਫਾਰ ਫਾਹਰੇਤੀਨ ਆਲਤੁਨ ਨੇ ਟਵੀਟ ਕੀਤਾ,''ਅਸੀਂ ਇਸ ਪ੍ਰਕਾਸ਼ਨ ਵੱਲੋਂ ਸੱਭਿਆਚਾਰਕ ਨਸਲਵਾਦ ਅਤੇ ਨਫਰਤ ਫ਼ੈਲਾਉਣ ਦੀ ਬਹੁਤ ਘਿਣਾਉਣੀ ਕੋਸ਼ਿਸ਼ ਦੀ ਨਿੰਦਾ ਕਰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਮੁਸਲਿਮ ਵਿਰੋਧੀ ਏਜੰਡੇ ਦਾ ਨਤੀਜਾ ਦਿਸ ਰਿਹਾ ਹੈ। ਸ਼ਾਰਲੀ ਐਬਦੋ ਨੇ ਤਥਾਕਥਿਤ ਕਾਰਟੂਨਾਂ ਦੀ ਲੜੀ ਛਾਪੀ ਹੈ, ਜਿਸ ਵਿਚ ਸਾਡੇ ਰਾਸ਼ਟਰਪਤੀ ਦੇ ਘਿਣਾਉਣੇ ਕਾਰਟੂਨ ਦਿਸ ਰਹੇ ਹਨ।''

PunjabKesari

ਫਨੀ ਅਰਦੌਣ
ਮੈਗਜ਼ੀਨ ਦਾ ਬੁੱਧਵਾਰ ਦਾ ਐਡੀਸ਼ਨ ਆਨਲਾਈਵ ਰਿਲੀਜ਼ ਹੋਇਆ, ਜਿਸ ਵਿਚ ਅਰਦੌਣ ਟੀ-ਸ਼ਰਟ ਅਤੇ ਅੰਡਰਪੈਟ ਵਿਚ ਦਿਸ ਰਹੇ ਸਨ। ਉਹ ਕੈਨ ਨਾਲ ਬੀਅਰ ਪੀ ਰਹੇ ਸਨ ਅਤੇ ਹਿਜਾਬ ਪਹਿਨੇ ਇਕ ਬੀਬੀ ਦੀ ਸਕਰਟ ਉਠਾ ਰਹੇ ਸਨ। ਇਸ ਵਿਚ ਲਿਖਿਆ ਸੀ,''ਅਰਦੌਣ: ਪ੍ਰਾਈਵੇਟ ਵਿਚ ਉਹ ਕਾਫੀ ਫਨੀ ਹੈ।'' ਸ਼ਾਰਲੀ ਐਬਦੋ ਨੇ ਇਹ ਕਾਰਟੂਨ ਅਜਿਹੇ ਸਮੇਂ ਵਿਚ ਛਾਪਿਆ ਹੈ ਜਦੋਂ ਅਰਦੌਣ, ਮੈਕਰੋਂ ਅਤੇ ਦੂਜੇ ਯੂਰਪੀ ਆਗੂਆਂ ਦੇ ਵਿਚ ਫਰਾਂਸ ਦੇ ਸਕੂਲ ਟੀਚਰ ਦਾ ਸਿਰ ਕੱਟੇ ਜਾਣ 'ਤੇ ਬਹਿਸ ਜਾਰੀ ਹੈ। ਪੈਰਿਸ ਦੇ ਟੀਚਰ ਸੈਮੁਅਲ ਪੈਟਾ ਦਾ ਇਕ ਇਸਲਾਮਿਕ ਹਮਲਾਵਰ ਨੇ ਇਸ ਲਈ ਸਿਰ ਕੱਟ ਦਿੱਤਾ ਸੀ ਕਿਉਂਕਿ ਉਹਨਾਂ ਨੇ ਆਪਣੀ ਕਲਾਸ ਵਿਚ ਬੱਚਿਆਂ ਨੂੰ ਪੈਗੰਬਰ ਦਾ ਕਾਰਟੂਨ ਦਿਖਾਇਆ ਸੀ।

ਪੜ੍ਹੋ ਇਹ ਅਹਿਮ ਖਬਰ- ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਮੌਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ (ਵੀਡੀਓ)

ਮੈਕਰੋਂ ਨੇ ਕਹੀ ਇਹ ਗੱਲ
ਘਟਨਾ ਦੇ ਬਾਅਦ ਮੈਕਰੋਂ ਨੇ ਕਿਹਾ ਸੀ ਕਿ ਫਰਾਂਸ ਆਪਣੀਆਂ ਧਰਮ ਨਿਰਪੱਖ ਪਰੰਪਰਾਵਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਾ ਰਹੇਗਾ। ਜਿਹਨਾਂ ਵਿਚ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਕੀਤੀ ਗਈ ਹੈ। ਇਸ ਦੇ ਜ਼ਰੀਏ ਸ਼ਾਰਲੀ ਐਬਦੋ ਨੂੰ ਵੀ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੀ ਆਜ਼ਾਦੀ ਮਿਲਦੀ ਹੈ, ਜਿਸ ਨਾਲ ਇਹ ਹੰਗਾਮਾ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ 2015 ਵਿਚ ਵੀ ਪੈਰਿਸ ਵਿਚ ਸ਼ਾਰਲੀ ਐਬਦੋ ਦੇ ਦਫਤਰ 'ਤੇ ਹਮਲਾ ਕੀਤਾ ਗਿਆ ਸੀ ਜਿਸ ਵਿਚ ਕਈ ਪੱਤਰਕਾਰਾਂ ਦੀ ਮੌਤ ਹੋ ਗਈ ਸੀ। ਉੱਥੇ ਇਸ ਘਟਨਾ ਦੇ ਬਾਅਦ ਦੁਨੀਆ ਭਰ ਵਿਚ ਇਕ ਵਾਰ ਫਿਰ ਇਸ ਮੁੱਦੇ 'ਤੇ ਬਹਿਸ ਛਿੜ ਗਈ ਸੀ।

PunjabKesari

ਮੈਕਰੋਂ ਦਾ ਵਿਰੋਧ ਸਿਰਫ ਤੁਰਕੀ ਵਿਚ ਹੀ ਨਹੀਂ ਸਗੋਂ ਈਰਾਨ ਵਿਚ ਹੀ ਹੋ ਰਿਹਾ ਹੈ। ਮੈਕਰੋਂ ਦੇ ਬਿਆਨ ਦੇ ਬਾਅਦ ਇੱਥੋਂ ਦੀ ਮੀਡੀਆ ਨੇ ਉਹਨਾਂ ਨੂੰ ਰਾਖਸ਼ ਦਿਖਾਇਆ ਹੈ। ਉਹਨਾਂ ਦੇ ਵੀ ਕਾਰਟੂਨ ਇੱਥੇ ਛਾਪੇ ਗਏ ਹਨ, ਜਿਸ ਵਿਚ ਉਹਨਾਂ ਦੇ ਲੰਬੇ ਕੰਨ ਹਨ, ਅੱਖਾਂ ਪੀਲੀਆਂ ਹਨ ਅਤੇ ਤਿੱਖੇ ਦੰਦ ਹਨ। ਈਰਾਨ ਦੇ ਵਤਨ ਐਮਰੋਜ ਵਿਚ ਕਿਹਾ ਗਿਆ ਹੈ ਕਿ ਮੈਕਰੋਂ ਨੇ ਦੁਨੀਆ ਭਰ ਦੇ ਮੁਸਲਿਮਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਇਸ ਮੁੱਦੇ 'ਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀ ਇਕ ਇਸਲਾਮਿਕ ਸਮੂਹ ਦੇ ਲੱਗਭਗ 10,000 ਲੋਕਾਂ ਨੇ ਮੰਗਲਵਾਰ ਨੂੰ ਜਲੂਸ ਕੱਢਿਆ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫ੍ਰਾਂਸੀਸੀ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।


author

Vandana

Content Editor

Related News