ਤੁਰਕੀ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਪੁੱਜੀ 100 ਦੇ ਪਾਰ, 1000 ਤੋਂ ਜ਼ਿਆਦਾ ਜ਼ਖ਼ਮੀ

11/03/2020 5:18:29 PM

ਅੰਕਾਰਾ (ਵਾਰਤਾ) : ਤੁਰਕੀ ਵਿਚ ਆਏ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 102 ਹੋ ਗਈ ਹੈ ਅਤੇ 1000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਆਫਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਿਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਦੇ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਭੂਚਾਲ ਵਿਚ 100 ਲੋਕ ਮਾਰੇ ਗਏ ਹਨ । ਏਜੰਸੀ ਨੇ ਦੱਸਿਆ ਨਵੇਂ ਡਾਟਾ ਅਨੁਸਾਰ ਭੂਚਾਲ ਵਿਚ 102 ਲੋਕ ਮਾਰੇ ਗਏ ਹਨ ਅਤੇ 1026 ਲੋਕ ਜ਼ਖ਼ਮੀ ਹੋਏ ਹਨ। ਜਿਨ੍ਹਾਂ ਵਿਚੋਂ 143 ਲੋਕਾਂ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਧਿਆਨਦੇਣ ਯੋਗ ਹੈ ਕਿ ਤੁਰਕੀ ਵਿਚ ਸ਼ੁੱਕਰਵਾਰ ਨੂੰ ਰਿਕਟਰ ਪੈਮਾਨੇ 'ਤੇ 6.6 ਤੀਬਰਤਾ ਦਾ ਭੂਚਾਲ ਆਇਆ ਸੀ।


cherry

Content Editor

Related News