ਅਫਗਾਨ ਸ਼ਰਨਾਰਥੀਆਂ ਦੀ ਆਮਦ ਰੋਕਣ ਲਈ ਤੁਰਕੀ ਨੇ ਸਰਹੱਦ ’ਤੇ ਵਧਾਈ ਕੰਧ
Friday, Sep 17, 2021 - 10:58 AM (IST)
![ਅਫਗਾਨ ਸ਼ਰਨਾਰਥੀਆਂ ਦੀ ਆਮਦ ਰੋਕਣ ਲਈ ਤੁਰਕੀ ਨੇ ਸਰਹੱਦ ’ਤੇ ਵਧਾਈ ਕੰਧ](https://static.jagbani.com/multimedia/2021_9image_10_58_267914029sdsa.jpg)
ਅੰਕਾਰਾ– ਤੁਰਕੀ ਨੇ ਅਫਗਾਨ ਸ਼ਰਨਾਰਥੀਆਂ ਦੀ ਲਗਾਤਾਰ ਆਮਦ ਰੋਕਣ ਲਈ ਈਰਾਨ ਦੇ ਨਾਲ ਦੇਸ਼ ਦੀ ਸਰਹੱਦ ’ਤੇ ਕੰਧ ਦੀ ਉਸਾਰੀ ਦਾ ਵਿਸਤਾਰ ਕੀਤਾ ਹੈ। ਅੰਦਰੂਨੀ ਮੰਤਰੀ ਸੁਲੇਮਾਨ ਸੋਯਲੂ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਈਰਾਨ ਨਾਲ ਆਪਣੀ ਸਰਹੱਦ ’ਤੇ ਹੁਣ ਤੱਕ ਬਣਾਏ ਗਏ 221 ਕਿਲੋਮੀਟਰ ਵਿਚ 242 ਕਿਲੋਮੀਟਰ ਹੋਰ ਜੋੜ ਦੇਵਾਂਗੇ। ਈਰਾਨ ਦੇ ਨਾਲ ਸਾਡੀ ਗੱਲਬਾਤ ਸਫਲ ਰਹੀ ਹੈ। ਅਸੀਂ ਸਰਦੀਆਂ ਤੱਕ ਆਪਣੇ ਦੱਖਣੀ-ਪੂਰਬੀ ਸੂਬੇ ਦੀ ਹੱਕਾਰੀ ਸਰਹੱਦ ’ਤੇ 20 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਯੋਜਨਾ ਬਣਾ ਰਹੇ ਹਾਂ।