ਤੁਰਕੀ : ਹਿਰਾਸਤ ''ਚ ਲਏ ਗਏ 52 ਸੀਰੀਆਈ ਸ਼ੱਕੀ ਅੱਤਵਾਦੀ
Thursday, Feb 14, 2019 - 05:18 PM (IST)
ਇਸਤਾਂਬੁਲ— ਤੁਰਕੀ ਪੁਲਸ ਨੇ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਸਬੰਧ ਹੋਣ ਦੇ ਸ਼ੱਕ 'ਚ 52 ਸੀਰੀਆਈ ਨਾਗਰਿਕਾਂ ਨੂੰ ਵੀਰਵਾਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਨਿੱਜੀ ਸੰਵਾਦ ਇਕਾਈ ਡੈਮੀਰੋਰੇਨ ਦੇ ਮੁਤਾਬਕ ਅੱਤਵਾਦ ਨਿਰੋਧਕ ਦਸਤੇ ਨੇ ਸ਼ਹਿਰ ਦੇ ਪੰਜ ਟਿਕਾਣਿਆਂ 'ਤੇ ਇਕੱਠੇ ਛਾਪੇਮਾਰੀ ਕਰ ਕੇ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲਿਆ। ਪੁਲਸ ਨੇ ਇਸ ਦੌਰਾਨ ਅੱਤਵਾਦੀ ਸੰਗਠਨ ਨਾਲ ਜੁੜੇ ਕਈ ਦਸਤਾਵੇਜ਼ ਤੇ ਡਿਜੀਟਲ ਸਾਮਾਨ ਵੀ ਬਰਾਮਦ ਕੀਤਾ। ਤੁਰਕੀ 'ਚ ਹਾਲ ਦੇ ਸਾਲਾਂ ਦੌਰਾਨ ਆਈ.ਐੱਸ. ਦੇ ਹਮਲਿਆਂ 'ਚ 300 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ।
