ਤੁਰਕੀ ਤੋਂ ਡਿਪੋਰਟ ਕੀਤੇ ਗਏ 22 ਪਾਕਿ ਨਾਗਰਿਕ ਪਹੁੰਚੇ ਇਸਲਾਮਾਬਾਦ

12/06/2020 1:58:38 PM

ਇਸਲਾਮਾਬਾਦ (ਬਿਊਰੋ): ਤੁਰਕੀ ਵਿਚ ਗ਼ੈਰ ਕਾਨੂੰਨੀ ਤੌਰ 'ਤੇ ਰਹਿ ਰਹੇ 22 ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਕ, ਪਾਕਿਸਤਾਨੀ ਨਾਗਰਿਕ ਇਸਤਾਂਬੁਲ ਤੋਂ ਫਲਾਈਟ TK710 ਜ਼ਰੀਏ ਇਸਲਾਮਾਬਾਦ ਪਹੁੰਚੇ।

 

ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਤੋਂ ਬਾਅਦ 11 ਪਾਕਿਸਤਾਨੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ 11 ਹੋਰਨਾਂ ਨੂੰ ਐਫ.ਆਈ.ਏ. ਐਂਟੀ-ਟ੍ਰੈਫਿਕਿੰਗ ਸੈੱਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਨਵੰਬਰ ਦੇ ਸ਼ੁਰੂ ਵਿਚ, ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਜ਼ਾਹਿਦ ਹਫੀਜ਼ ਚੌਧਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਪਾਕਿਸਤਾਨ ਸਮੇਤ 12 ਦੇਸ਼ਾਂ ਨੂੰ ਯਾਤਰਾ ਵੀਜ਼ਾ ਜਾਰੀ ਕਰਨ 'ਤੇ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ- ਗ੍ਰਹਿ ਦੇ ਨਮੂਨੇ ਲੈ ਕੇ ਜਾਪਾਨ ਦਾ ਕੈਪਸੂਲ ਆਸਟ੍ਰੇਲੀਆ 'ਚ ਉਤਰਿਆ

ਜ਼ਾਹਿਦ ਹਫੀਜ਼ ਚੌਧਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਦੀ ਸੰਭਾਵਿਤ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ। ਭਾਵੇਂਕਿ, ਉਹਨਾਂ ਨੇ ਕਿਹਾ ਕਿ ਅਸੀਂ ਇਸ ਸੰਬੰਧ ਵਿਚ ਯੂ.ਏ.ਈ. ਦੇ ਸਬੰਧਤ ਅਧਿਕਾਰੀਆਂ ਤੋਂ ਅਧਿਕਾਰਤ ਪੁਸ਼ਟੀਕਰਣ ਦਾ ਇੰਤਜ਼ਾਰ ਕਰ ਰਹੇ ਹਾਂ। ਉਹਨਾਂ ਨੇ ਆਪਣੇ ਬਿਆਨ ਵਿਚ ਸਪੱਸ਼ਟ ਕੀਤਾ ਕਿ ਮੁਅੱਤਲੀ ਪਹਿਲਾਂ ਜਾਰੀ ਕੀਤੇ ਵੀਜ਼ਾ ‘ਤੇ ਲਾਗੂ ਨਹੀਂ ਹੋਵੇਗੀ।

ਨੋਟ- ਤੁਰਕੀ ਤੋਂ ਡਿਪੋਰਟ ਕੀਤੇ ਗਏ 22 ਪਾਕਿ ਨਾਗਰਿਕ ਪਹੁੰਚੇ ਇਸਲਾਮਾਬਾਦ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News