ਟਿਊਨੀਸ਼ੀਆ ਸਰਕਾਰ ਨੇ ਨਕਾਬ ’ਤੇ ਲਾਈ ਪਾਬੰਦੀ
Saturday, Jul 06, 2019 - 04:57 PM (IST)

ਟਿਊਨਿਸ਼ (ਏਜੰਸੀ)-ਟਿਊਨੀਸ਼ੀਆ ਦੀ ਸਰਕਾਰ ਨੇ ਦੇਸ਼ ’ਚ ਹੋਏ ਵੱਖ-ਵੱਖ ਹਮਲਿਆਂ ਪਿੱਛੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸਰਕਾਰੀ ਦਫਤਰਾਂ ’ਚ ਨਕਾਬ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਇਕ ਹੁਕਮ ’ਤੇ ਪ੍ਰਧਾਨ ਮੰਤਰੀ ਯੂਸਫ ਨੇ ਹਸਤਾਖਰ ਕਰ ਦਿੱਤੇ ਹਨ। ਹੁਣ ਕਿਸੇ ਵੀ ਸਰਕਾਰੀ ਦਫਤਰ ’ਚ ਕੋਈ ਵੀ ਮਰਦ ਜਾਂ ਔਰਤ ਚਿਹਰਾ ਢੱਕ ਕੇ ਨਹੀਂ ਆ ਸਕੇਗਾ। ਦੱਸਣਯੋਗ ਹੈ ਕਿ 27 ਜੂਨ ਨੂੰ ਦੇਸ਼ ’ਚ ਹੋਏ ਬੰਬ ਧਮਾਕਿਆਂ ’ਚ 2 ਵਿਅਕਤੀ ਮਾਰੇ ਗਏ ਸਨ।