ਇਟਲੀ ਦੇ ਸ਼ਨੀ ਮੰਦਰ ਵਿਖੇ 2 ਨਵੰਬਰ ਨੂੰ ਮਨਾਇਆ ਜਾਵੇਗਾ ਤੁਲਸੀ ਮਾਤਾ ਤੇ ਸ਼ਾਲੀਗਰਾਮ ਦਾ ਵਿਆਹ ਸਮਾਗਮ
Thursday, Oct 16, 2025 - 09:57 AM (IST)

ਬਰੇਸ਼ੀਆ (ਦਲਵੀਰ ਕੈਂਥ)- ਬੋਰਗੋ ਸਨ ਜਾਕੋਮੋ (ਬਰੇਸ਼ੀਆ)ਦੇ ਸ਼ਨੀ ਮੰਦਰ ਵਿਖੇ ਤਿਵਾਰੀ ਪਰਿਵਾਰ ਵਲੋਂ ਭਗਵਾਨ ਸ਼ਾਲੀਗਰਾਮ ਅਤੇ ਤੁਲਸੀ ਮਾਤਾ ਜੀ ਦਾ ਸਲਾਨਾ 16ਵਾਂ ਵਿਆਹ ਸਮਾਗਮ 2 ਨਵੰਬਰ, ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਆਯੋਜਕ ਰਵਿੰਦਰ ਤਿਵਾਰੀ ਅਤੇ ਦਰਸ਼ਨਾ ਤਿਵਾਰੀ ਨੇ ਦਸਿਆ ਕਿ 1 ਨੰਵਬਰ ਸ਼ਨੀਵਾਰ ਨੂੰ ਸ਼ਾਮ 6 ਵਜੇ ਸਗਾਈ ਦੀ ਰਸਮ ਹੋਵੇਗੀ ਅਤੇ ਇਸਦੇ ਅਗਲੇ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੁਲਸੀ ਮਾਤਾ ਅਤੇ ਸ਼ਾਲੀਗਰਾਮ ਠਾਕੁਰ ਜੀ ਦੇ ਵਿਆਹ ਦੀ ਰਸਮਾਂ ਹੋਣਗੀਆਂ। ਦੋਵੇਂ ਦਿਨ ਅਤੁੱਟ ਲੰਗਰ ਵਰਤਾਏ ਜਾਣਗੇ।
ਸ਼ਾਲੀਗਰਾਮ ਪਰਿਵਾਰ ਵਲੋਂ ਬਰਾਤੀ ਤਿਵਾਰੀ ਪਰਿਵਾਰ ਅਤੇ ਤੁਲਸੀ ਪਰਿਵਾਰ ਵਲੋਂ ਘਰਾਤੀ ਗੁਰਮੁਖ ਸਿੰਘ ਅਤੇ ਅਮਨਦੀਪ ਕੌਰ ਦਾ ਪਰਿਵਾਰ ਹੋਵੇਗਾ। ਤਿਵਾਰੀ ਨੇ ਦੱਸਿਆ ਕੀ ਇਹ ਵਿਆਹ ਸਮਾਗਮ ਉਹ ਪਿਛਲੇ 15 ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ। ਇਸ ਨਾਲ ਉਹ ਆਪਣੇ ਭਾਰਤੀ ਤਿਉਹਾਰਾਂ ਅਤੇ ਆਪਣੀ ਸੱਭਿਅਤਾ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਨੂੰ ਆਪਣੇ ਭਾਰਤੀ ਪਰਿਵਾਰਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਦਾਲਤ ਨੇ DSP ਸਣੇ 10 ਪੁਲਸ ਮੁਲਾਜ਼ਮਾਂ ਨੂੰ ਭੇਜਿਆ ਜੇਲ੍ਹ, ਜਾਣੋ ਕੀ ਪੈ ਪੂਰਾ ਮਾਮਲਾ