ਪਾਕਿਸਤਾਨ : 50 ਲੱਖ ਦਾ ਇਨਾਮੀ TTP ਕਮਾਂਡਰ ਮੁਕਾਬਲੇ ''ਚ ਢੇਰ

Friday, Nov 11, 2022 - 04:48 PM (IST)

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿੱਚ ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.) ਦੇ 50 ਲੱਖ ਰੁਪਏ ਇਨਾਮੀ ਕਮਾਂਡਰ ਨੂੰ ਸੁਰੱਖਿਆ ਬਲਾਂ ਨੇ ਵੀਰਵਾਰ ਰਾਤ ਨੂੰ ਇੱਕ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਟੀਟੀਪੀ ਕਮਾਂਡਰ ਦੀ ਪਛਾਣ ਉਬੈਦ ਉਰਫ਼ ਮਹਿਮੂਦ ਵਜੋਂ ਹੋਈ ਹੈ।ਖੈਬਰ ਪਖਤੂਨਖਵਾ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਮਰਦਾਨ ਜ਼ਿਲੇ 'ਚ ਇਕ ਮੁਹਿੰਮ ਚਲਾ ਕੇ ਉਬੈਦ ਨੂੰ ਮਾਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ PM ਵਪਾਰਕ ਰੁਕਾਵਟਾਂ ਹਟਾਉਣ ਸਬੰਧੀ ਜਿਨਪਿੰਗ ਨਾਲ ਕਰਨਗੇ ਗੱਲਬਾਤ 

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਬੈਦ ਵੱਲੋਂ ਪੁਲਸ 'ਤੇ ਗੋਲੀ ਚਲਾਉਣ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਉਹ ਦਰਜਨਾਂ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਸੀ, ਜਿਸ ਦੀ ਪੁਲਸ ਨੂੰ ਭਾਲ ਸੀ। ਖੈਬਰ ਪਖਤੂਨਖਵਾ ਸਰਕਾਰ ਨੇ ਉਬੈਦ ਦੇ ਸਿਰ 'ਤੇ 50 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਬੈਦ ਕਥਿਤ ਤੌਰ 'ਤੇ ਮਰਦਾਨ ਜ਼ਿਲ੍ਹੇ 'ਚ ਸਪੈਸ਼ਲ ਬ੍ਰਾਂਚ ਦੇ ਸਬ-ਇੰਸਪੈਕਟਰ ਫਰੀਦ ਖਾਨ ਦੀ ਉਸ ਦੇ ਘਰ ਦੇ ਸਾਹਮਣੇ ਹੱਤਿਆ 'ਚ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ 7 ਨਵੰਬਰ ਨੂੰ ਖੈਬਰ ਕਬਾਇਲੀ ਜ਼ਿਲ੍ਹੇ ਦੀ ਜਮਰੌਦ ਤਹਿਸੀਲ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਟੀਟੀਪੀ ਕਮਾਂਡਰ ਲਿਆਕਤ ਨੂੰ ਗੋਲੀ ਮਾਰ ਦਿੱਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਅਤੇ ਸੁਨਕ ਨੇ ਕੀਤੀ ਗੱਲਬਾਤ, ਯੂਕ੍ਰੇਨ ਲਈ ਰੱਖਿਆ ਸਮਰਥਨ ਬਾਰੇ ਚਰਚਾ


Vandana

Content Editor

Related News