ਪਾਪੂਆ ਨਿਊ ਗਿਨੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚਿਤਾਵਨੀ

Tuesday, May 14, 2019 - 08:53 PM (IST)

ਪਾਪੂਆ ਨਿਊ ਗਿਨੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚਿਤਾਵਨੀ

ਸਿਡਨੀ— ਪਾਪੂਆ ਨਿਊ ਗਿਨੀ 'ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਅਮਰੀਕੀ ਭੂ-ਗਰਗ ਸਰਵੇ ਨੇ ਦੱਸਿਆ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 7.7 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਕੋਕੋਪੋ ਤੋਂ 28 ਕਿਲੋਮੀਟਰ ਉੱਤਰ-ਪੂਰਬ 'ਚ 4.2 ਡਿਗਰੀ ਦੱਖਣੀ ਲੈਟੀਟਿਊਡ ਤੇ 152.48 ਡਿਗਰੀ ਪੂਰਬੀ ਲਾਂਗੀਟਿਊਡ 'ਤੇ ਧਰਤੀ ਤੋਂ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਭੂਚਾਲ ਤੋਂ 9 ਮਿੰਟ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਤੇ ਸਥਾਨਕ ਲੋਕਾਂ ਨੂੰ ਤੱਟ ਤੋਂ ਘੱਟੋ-ਘੱਟ 10 ਕਿਲੋਮੀਟਰ ਦੀ ਦੂਰੀ ਬਣਾਉਣ ਲਈ ਕਿਹਾ ਗਿਆ ਹੈ। ਭੂਚਾਲ ਕਾਰਨ ਅਜੇ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।


author

Baljit Singh

Content Editor

Related News