ਹੁਣ ਨਹੀਂ ਚੱਲੇਗਾ ''ਡਾਲਰ'' ! ਹੋਰਮੁਜ਼ ਪਾਰ ਕਰਨਾ ਤਾਂ ਦੇਣੀ ਪਵੇਗੀ ਇਹ ਕਰੰਸੀ, ਇਰਾਨ ਨੇ ਖਿੱਚੀ ਤਿਆਰੀ
Thursday, Apr 09, 2026 - 04:57 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਜੰਗਬੰਦੀ ਦੀਆਂ ਚਰਚਾਵਾਂ ਦਰਮਿਆਨ ਇਰਾਨ ਨੇ ਦੁਨੀਆ ਭਰ ਦੀ ਅਰਥਵਿਵਸਥਾ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਰਾਨ ਹੁਣ ਸਟ੍ਰੇਟ ਆਫ਼ ਹੋਰਮੁਜ਼ ਤੋਂ ਗੁਜ਼ਰਨ ਵਾਲੇ ਵਪਾਰਕ ਜਹਾਜ਼ਾਂ 'ਤੇ ਇੱਕ ਨਵਾਂ 'ਟੋਲ ਟੈਕਸ' ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਕਿ ਅਮਰੀਕੀ ਡਾਲਰ ਦੀ ਬਜਾਏ ਕ੍ਰਿਪਟੋਕਰੰਸੀ ਬਿਟਕੁਆਇਨ ਅਤੇ ਚੀਨੀ ਯੂਆਨ ਵਿੱਚ ਵਸੂਲਿਆ ਜਾਵੇਗਾ।
ਇਰਾਨ ਦੇ ਇਸ ਕਦਮ ਨੂੰ ਅਮਰੀਕੀ ਡਾਲਰ ਦੇ ਗਲੋਬਲ ਪੱਧਰ 'ਤੇ ਦਬਦਬੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਰਾਨ ਦਾ ਕਹਿਣਾ ਹੈ ਕਿ ਅਮਰੀਕੀ ਪਾਬੰਦੀਆਂ ਕਾਰਨ ਉਸ ਨੂੰ ਡਾਲਰ ਵਿੱਚ ਵਪਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਇਸ ਲਈ ਉਹ ਹੁਣ ਬਿਟਕੁਆਇਨ ਅਤੇ ਯੂਆਨ ਨੂੰ ਪਹਿਲ ਦੇਵੇਗਾ।
ਜ਼ਿਕਰਯੋਗ ਹੈ ਕਿ ਦੁਨੀਆ ਦਾ ਲਗਭਗ 20 ਫ਼ੀਸਦੀ ਤੇਲ ਇਸੇ ਸਟ੍ਰੇਟ ਰਾਹੀਂ ਲੰਘਦਾ ਹੈ। ਜੇਕਰ ਇਰਾਨ ਇੱਥੇ ਟੈਕਸ ਲਾਗੂ ਕਰਦਾ ਹੈ, ਤਾਂ ਦੁਨੀਆ ਭਰ ਵਿੱਚ ਤੇਲ ਅਤੇ ਹੋਰ ਸਮਾਨ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰਸਤਾਵ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਹੈ ਅਤੇ ਇਸ ਨਾਲ ਸਮੁੰਦਰੀ ਆਵਾਜਾਈ ਦੀ ਆਜ਼ਾਦੀ 'ਤੇ ਅਸਰ ਪਵੇਗਾ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਮਾਹਿਰਾਂ ਦਾ ਮੰਨਣਾ ਹੈ ਕਿ ਇਰਾਨ ਵੱਲੋਂ ਯੂਆਨ ਦੀ ਮੰਗ ਕਰਨ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ। ਚੀਨ ਲੰਬੇ ਸਮੇਂ ਤੋਂ ਆਪਣੀ ਮੁਦਰਾ ਨੂੰ ਡਾਲਰ ਦੇ ਬਦਲ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ। ਬਿਟਕੁਆਇਨ ਦੀ ਵਰਤੋਂ ਕਰਕੇ ਇਰਾਨ ਅਮਰੀਕੀ ਬੈਂਕਿੰਗ ਪ੍ਰਣਾਲੀ ਦੀ ਨਿਗਰਾਨੀ ਤੋਂ ਵੀ ਬਚਣਾ ਚਾਹੁੰਦਾ ਹੈ।
ਜੇਕਰ ਇਹ ਟੈਕਸ ਲਾਗੂ ਹੁੰਦਾ ਹੈ, ਤਾਂ ਇਸ ਦਾ ਸਭ ਤੋਂ ਵੱਡਾ ਅਸਰ ਭਾਰਤ ਅਤੇ ਜਾਪਾਨ ਵਰਗੇ ਦੇਸ਼ਾਂ 'ਤੇ ਪਵੇਗਾ ਜੋ ਆਪਣਾ ਜ਼ਿਆਦਾਤਰ ਤੇਲ ਇਸੇ ਰਸਤੇ ਮੰਗਵਾਉਂਦੇ ਹਨ। ਕਈ ਸ਼ਿਪਿੰਗ ਕੰਪਨੀਆਂ ਨੇ ਪਹਿਲਾਂ ਹੀ ਚਿੰਤਾ ਜਤਾਈ ਹੈ ਕਿ ਇਸ ਨਾਲ ਸਮੁੰਦਰੀ ਵਪਾਰ ਦਾ ਖ਼ਰਚਾ ਕਈ ਗੁਣਾ ਵਧ ਜਾਵੇਗਾ।
ਇਹ ਵੀ ਪੜ੍ਹੋ- ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
