ਟਰੰਪ ਬੋਲੇ, ਮੇਰੇ ਖ਼ਿਲਾਫ ਮਹਾਂਦੋਸ਼ ਸ਼ੁਰੂ ਕਰਨਾ ਅਮਰੀਕਾ ਲਈ ਹੈ ਖ਼ਤਰਨਾਕ

Tuesday, Jan 12, 2021 - 10:17 PM (IST)

ਟਰੰਪ ਬੋਲੇ, ਮੇਰੇ ਖ਼ਿਲਾਫ ਮਹਾਂਦੋਸ਼ ਸ਼ੁਰੂ ਕਰਨਾ ਅਮਰੀਕਾ ਲਈ ਹੈ ਖ਼ਤਰਨਾਕ

ਵਾਸ਼ਿੰਗਟਨ- 6 ਜਨਵਰੀ ਨੂੰ ਕੈਪੀਟੋਲ ਵਿਚ ਹੋਈ ਹਿੰਸਾ ਨੂੰ ਲੈ ਕੇ ਟਰੰਪ ਨੂੰ ਉਨ੍ਹਾਂ ਦਾ ਕਾਰਜਕਾਲ 20 ਜਨਵਰੀ 2021 ਨੂੰ ਸਮਾਪਤ ਹੋਣ ਤੋਂ ਪਹਿਲਾਂ ਹੀ ਹਟਾਉਣ ਲਈ ਡੈਮੋਕ੍ਰੇਟਸ ਸੰਸਦ ਵਿਚ ਪ੍ਰਸਤਾਵ ਪੇਸ਼ ਕਰਨ ਵਾਲੇ ਹਨ। ਇਸ ਵਿਚਕਾਰ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਖ਼ਿਲਾਫ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਇਹ ਜ਼ਬਰਦਸਤ ਗੁੱਸਾ ਪੈਦਾ ਕਰ ਰਿਹਾ ਹੈ। ਉਨ੍ਹਾਂ ਦਾ ਇਸ਼ਾਰਾ ਲੋਕਾਂ ਦੇ ਗੁੱਸੇ ਤੋਂ ਸੀ।

ਟਰੰਪ ਨੇ ਮੰਗਲਵਾਰ ਸਵੇਰੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, ''ਮਹਾਂਦੋਸ਼ ਦੀ ਪ੍ਰਕਿਰਿਆ ਲੋਕਾਂ ਵਿਚ ਜ਼ਬਰਦਸਤ ਗੁੱਸਾ ਪੈਦਾ ਕਰ ਰਹੀ ਹੈ ਅਤੇ ਇਸ ਨੂੰ ਫਿਰ ਵੀ ਕਰ ਰਹੇ ਹੋ, ਇਹ ਖ਼ਤਰਨਾਕ ਹੈ ਜੋ ਉਹ ਕਰ ਰਹੇ ਹਨ।'' ਟਰੰਪ ਨੇ ਕਿਹਾ, "ਨੈਨਸੀ ਪੇਲੋਸੀ ਅਤੇ ਚੱਕ ਸ਼ੂਮਰ ਦਾ ਇਸ 'ਤੇ ਅੱਗੇ ਵਧਣਾ, ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਲਈ ਖ਼ਤਰਾ ਪੈਦਾ ਕਰ ਰਹੇ ਹਨ ਅਤੇ ਇਸ ਨਾਲ ਬਹੁਤ ਗੁੱਸਾ ਪੈਦਾ ਹੋ ਰਿਹਾ ਹੈ। ਮੈ ਕੋਈ ਹਿੰਸਾ ਨਹੀਂ ਚਾਹੁੰਦਾ।"

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਬੁਕਿੰਗ ਦੇ 45 ਮਿੰਟਾਂ 'ਚ ਡਿਲਿਵਰ ਹੋਵੇਗਾ LPG ਸਿਲੰਡਰ

ਹਾਲਾਂਕਿ, ਟਰੰਪ ਨੇ ਕੈਪੀਟੋਲ ਵਿਚ ਹੋਈ ਹਿੰਸਾ ਦੀ ਨਿੰਦਾ ਨਹੀਂ ਕੀਤੀ ਪਰ ਕਿਹਾ, "ਅਸੀਂ ਹਿੰਸਾ ਨਹੀਂ ਚਾਹੁੰਦੇ, ਕਦੇ ਨਹੀਂ ਚਾਹੁੰਦੇ, ਬਿਲਕੁਲ ਨਹੀਂ ਚਾਹੁੰਦੇ।" ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਨ੍ਹਾਂ ਨੂੰ ਹਟਾਉਣਾ ਵੀ "ਗੁੱਸੇ" ਦਾ ਕਾਰਨ ਬਣ ਰਿਹਾ ਹੈ ਅਤੇ ਚੋਣ ਹਾਰਨ ਅਤੇ ਦੂਜੀ ਮਹਾਂਦੋਸ਼ ਪ੍ਰਕਿਰਿਆ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਜ਼ਬਰਦਸਤ ਹਮਾਇਤ ਮਿਲ ਰਹੀ ਹੈ। ਗੌਰਤਲਬ ਹੈ ਕਿ ਡੈਮੋਕ੍ਰੇਟ ਪਾਰਟੀ ਵੱਲੋਂ ਮਹਾਂਦੋਸ਼ ਲਈ ਬੁੱਧਵਾਰ ਨੂੰ ਮਤਾ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਸੋਨੇ-ਚਾਂਦੀ 'ਚ ਉਛਾਲ, 1400 ਰੁਪਏ ਤੱਕ ਵੱਧ ਗਈ ਕੀਮਤ, ਜਾਣੋ ਕੀ ਹਨ ਮੁੱਲ 

ਟਰੰਪ ਦੇ ਬਿਆਨ 'ਤੇ ਤੁਹਾਡੀ ਰਾਇ, ਕੁਮੈਂਟ ਬਾਕਸ ਵਿਚ ਕਰੋ ਸਾਂਝੀ


author

Sanjeev

Content Editor

Related News