ਟਰੰਪ ਨੇ ਦਿੱਤੀ ਚੇਤਾਵਨੀ, ਲੋੜ ਪਈ ਤਾਂ ਸਰਕਾਰ ਸੁੱਟ ਦਿਆਂਗੇ

08/24/2017 2:35:15 AM

ਐਰੀਜ਼ੋਨਾ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਸਰਹੱਦ 'ਤੇ ਕੰਧ ਖੜੀ ਕਰਨ ਲਈ ਜੇਕਰ ਜ਼ਰੂਰੀ ਹੋਇਆ ਤਾਂ ਉਹ ਅਮਰੀਕੀ ਸਰਕਾਰ ਨੂੰ ਸੁੱਟ ਦੇਣਗੇ। ਐਰੀਜ਼ੋਨਾ ਦੇ ਫਿਨੀਕਿਸ 'ਚ 'ਮੇਕ ਅਮਰੀਕਾ ਗ੍ਰੇਟ ਅਗੇਨ' ਰੈਲੀ 'ਚ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਵਿਰੋਧੀ ਡੈਮੋਕ੍ਰੇਟ ਸੰਸਦੀ ਮੈਂਬਰ ਅੜਿਕਿਆਂ ਦੀ ਭੂਮਿਕਾ ਨਿਭਾ ਰਹੇ ਹਨ। 
ਆਪਣੇ 80 ਮਿੰਟ ਦੇ ਭਾਸ਼ਣ 'ਚ ਉਨ੍ਹਾਂ ਨੇ ਮੀਡੀਆ 'ਤੇ ਵੀ ਨਿਸ਼ਾਨਾ ਵਿੰਨਿਆ ਅਤੇ ਉਸ 'ਤੇ ਦੱਖਣਪੰਥੀ ਗਰੁੱਪਾਂ ਨੂੰ ਮੰਚ ਪ੍ਰਦਾਨ ਕਰਨ ਦਾ ਦੋਸ਼ ਲਾਇਆ। ਹਾਲਾਂਕਿ ਇਕ ਅਤੀ ਦੱਖਣਪੰਥੀ ਰੈਲੀ 'ਚ ਹੋਈ ਹਿੰਸਾ 'ਤੇ ਦਿੱਤੀ ਗਈ ਆਪਣੀ ਵਿਵਾਦਤ ਟਿੱਪਣੀ ਨੂੰ ਦੁਹਰਾਉਣ ਤੋਂ ਉਹ ਬਚੇ। ਇਸ ਹਿੰਸਾ 'ਚ ਇਕ ਨੂੰ ਔਰਤ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਵਰਜ਼ੀਨੀਆ 'ਚ ਹੋਈ ਹਿੰਸਾ ਲਈ ਸਾਰੇ ਪੱਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਦੀ ਕਾਫੀ ਨਿੰਦਾ ਹੋਈ ਸੀ। ਟਰੰਪ ਚਾਹੁੰਦੇ ਹਨ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਲੋਕਾਂ ਨੂੰ ਰੋਕਣ ਲਈ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਇਕ ਵਿਸ਼ਾਲ ਅਤੇ ਸ਼ਾਨਦਾਰ ਕੰਧ ਬਣਾਉਣ ਦੀ ਉਨ੍ਹਾਂ ਦੀ ਵਿਵਾਦਤ ਯੋਜਨਾ 'ਤੇ ਸੰਸਦੀ ਮੈਂਬਰ ਉਨ੍ਹਾਂ ਦਾ ਸਾਥ ਦੇਣ।
ਪਰ ਸਰਕਾਰੀ ਖਰਚ ਬਿੱਲ 'ਚ ਇਸ ਕੰਧ 'ਤੇ ਆਉਣ ਵਾਲੇ ਖਰਚ ਲਈ ਫੰਡ ਮਨਜ਼ੂਰ ਕਰਨ ਲਈ ਡੈਮੋਕ੍ਰੇਟ ਸੰਸਦੀ ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਪਵੇਗੀ, ਜਿਸ ਦੀ ਸੰਭਾਵਨਾ ਬਹੁਤ ਘੱਟ ਹੈ। ਆਪਣੇ ਭਾਸ਼ਣ 'ਚ ਟਰੰਪ ਨੇ ਕਿਹਾ ਕਿ, ''ਡੈਮੋਕ੍ਰੇਟ ਮੈਂਬਰ ਕੰਧ ਬਣਾਉਣ ਦੀ ਯੋਜਨਾ ਦਾ ਵਿਰੋਧ ਕਰਕੇ ਅਮਰੀਕਾ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਰਹੇ ਹਨ।'' ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਸਰਕਾਰ ਨੂੰ ਸੁੱਟ ਦੇਣ ਦਾ ਵੀ ਖਤਰਾ ਚੁੱਕਣ ਨੂੰ ਤਿਆਰ ਹਨ।''
ਅਸਲ 'ਚ ਅਜਿਹਾ ਉਦੋਂ ਹੁੰਦਾ ਹੈ ਜਦੋਂ ਫੈਡਰਲ ਸਰਕਾਰ ਦੇ ਵਿੱਤ ਮਾਮਲਿਆਂ ਨਾਲ ਜੁੜਾ ਕੋਈ ਬਿੱਲ ਕਾਂਗਰਸ 'ਚੋਂ ਪਾਸ ਨਹੀਂ ਹੁੰਦਾ। ਅਜਿਹੀ ਸਥਿਤੀ 'ਚ ਉਹ ਸਾਰੀਆਂ ਸੇਵਾਵਾਂ ਠੱਪ ਪੈ ਜਾਂਦੀਆਂ ਹਨ ਜਿਹੜੀਆਂ ਜ਼ਰੂਰੀ ਸ਼੍ਰੇਣੀ 'ਚ ਨਹੀਂ ਆਉਂਦੀਆਂ। ਟਰੰਪ ਨੇ ਕਿਹਾ, ''ਵਿਰੋਧ ਪੈਦਾ ਕਰਨ ਵਾਲੇ ਡੈਮੋਕ੍ਰੇਟ ਮੈਂਬਰ ਚਾਹੁੰਣਗੇ ਕਿ ਅਸੀਂ ਅਜਿਹਾ ਨਾ ਕਰੀਏ, ਪਰ ਮੇਰਾ ਭਰੋਸਾ ਕਰੋ ਕਿ ਜੇਕਰ ਕੰਧ ਬਣਾਉਣ ਲਈ ਜ਼ਰੂਰਤ ਪਈ ਤਾਂ ਅਸੀਂ ਆਪਣੀ ਸਰਕਾਰ ਨੂੰ ਸੁੱਟ ਦੇਵਾਂਗੇ।'' 
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਜਨਤਾ ਨੇ ਪ੍ਰਵਾਸੀਆਂ ਦੇ ਪ੍ਰਵੇਸ਼ 'ਤੇ ਕਾਬੂ ਕਰਨ ਲਈ ਵੋਟ ਦਿੱਤਾ ਸੀ। ਸਰਕਾਰ ਨੂੰ ਠੱਪ ਕਰਨ ਲਈ ਰਾਸ਼ਟਰਪਤੀ ਨੂੰ ਬਸ ਇੰਨਾ ਕਰਨਾ ਹੈ ਕਿ ਉਹ ਬਿੱਲ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦੇਣ, ਜਿਸ ਨੂੰ ਕਾਂਗਰਸ ਭੇਜੇਗੀ। ਸੰਸਦ 'ਚ ਨਵੇਂ ਬਜਟ 'ਤੇ ਇਸ ਪਤਝੱੜ 'ਚ ਬਹਿਸ ਹੋਣੀ ਹੈ ਅਤੇ ਜਦੋਂ ਤੱਕ ਇਹ ਪਾਸ ਨਹੀਂ ਹੋ ਜਾਂਦਾ ਤਾਂ 1 ਅਕਤੂਬਰ ਤੋਂ ਸਾਰੀਆਂ ਗਤੀਵਿਧੀਆਂ ਠੱਪ ਪੈ ਜਾਣਗੀਆਂ।


Related News