ਕਮਲਾ ਹੈਰਿਸ ਦਾ ਦਾਅਵਾ; ਟਰੰਪ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ''ਚ ਬਦਲਣਾ ਚਾਹੁੰਦੈ

Wednesday, Jul 10, 2024 - 01:10 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਸੰਭਾਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕੀ ਲੋਕਤੰਤਰ ਨੂੰ ਤਾਨਾਸ਼ਾਹੀ ਵਿਚ ਬਦਲ ਦੇਣਗੇ। ਹੈਰਿਸ ਨੇ ਲਾਸ ਵੇਗਾਸ ਵਿੱਚ ਇੱਕ ਰਾਸ਼ਟਰੀ ਬਾਈਡੇਨ-ਹੈਰਿਸ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ, "ਡੋਨਾਲਡ ਟਰੰਪ ਸਾਡੇ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲਣਾ ਚਾਹੁੰਦੇ ਹਨ।" 

ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਏਸ਼ੀਆਈ ਅਮਰੀਕੀਆਂ, ਮੂਲ ਹਵਾਈ ਨਾਗਰਿਕਾਂ ਅਤੇ ਪੈਸੀਫਿਕ ਆਈਲੈਂਡਰਜ਼ (AANHPIs) ਦੇ ਵੋਟਰਾਂ, ਭਾਈਚਾਰਿਆਂ ਅਤੇ ਆਗੂਆਂ ਨੂੰ ਸੰਗਠਿਤ ਕਰੇਗਾ। ਹੈਰਿਸ ਨੇ ਦੋਸ਼ ਲਾਇਆ ਕਿ ਟਰੰਪ ਦੇ ਸਲਾਹਕਾਰਾਂ ਨੇ 900 ਪੰਨਿਆਂ ਦਾ ‘ਬਲੂਪ੍ਰਿੰਟ’ ਤਿਆਰ ਕੀਤਾ ਹੈ ਜਿਸ ਨੂੰ ਉਹ ‘ਪ੍ਰੋਜੈਕਟ 2025’ ਕਹਿ ਰਹੇ ਹਨ ਜਿਸ ਵਿੱਚ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਵਿੱਚ ਸਮਾਜਿਕ ਸੁਰੱਖਿਆ ਵਿੱਚ ਕਟੌਤੀ, ਇਨਸੁਲਿਨ 'ਤੇ 35 ਡਾਲਰ ਦੀ ਸੀਮਾ ਨੂੰ ਖ਼ਤਮ ਕਰਨ, ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਅਤੇ ਹੈੱਡ ਸਟਾਰਟ ਵਰਗੇ ਪ੍ਰੋਗਰਾਮਾਂ ਨੂੰ ਖ਼ਤਮ ਕਰਨ ਵਰਗੇ ਕਦਮ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ 9 ਸਾਲਾ ਬੱਚੀ ਨੇ ਸ਼ਾਨਦਾਰ ਗਾਇਕੀ ਨਾਲ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਜੱਜਾਂ ਦਾ ਜਿੱਤਿਆ ਦਿਲ

ਉਪ ਰਾਸ਼ਟਰਪਤੀ ਨੇ ਹਾਜ਼ਰੀਨ ਦੀਆਂ ਤਾੜੀਆਂ ਵਿਚਾਲੇ ਕਿਹਾ,"ਕੋਈ ਗਲਤੀ ਨਾ ਕਰੋ, ਜੇਕਰ ਟਰੰਪ ਨੂੰ ਮੌਕਾ ਮਿਲਦਾ ਹੈ ਤਾਂ ਉਹ ਹਰ ਰਾਜ ਵਿੱਚ ਗਰਭਪਾਤ 'ਤੇ ਪਾਬੰਦੀ ਲਗਾਉਣ ਲਈ ਰਾਸ਼ਟਰੀ ਗਰਭਪਾਤ ਪਾਬੰਦੀ' 'ਤੇ ਦਸਤਖ਼ਤ ਕਰਨਗੇ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਔਰਤਾਂ 'ਤੇ ਭਰੋਸਾ ਕਰਦੇ ਹਾਂ। ਸਰਕਾਰ ਨੂੰ ਔਰਤਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੇ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਹੈਰਿਸ ਨੇ ਕਿਹਾ ਕਿ ਇਹ ਸਾਡੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਚੋਣ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News