ਟਰੰਪ ਨੇ ਮਿੱਡ ਟਰਮ ਚੋਣਾਂ ਦੇ ਨਤੀਜਿਆਂ ਨੂੰ ਦੱਸਿਆ ''ਸ਼ਾਨਦਾਰ''

11/08/2018 9:19:54 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿੱਡ ਟਰਮ ਚੋਣਾਂ ਦੇ ਨਤੀਜਿਆਂ ਨੂੰ ਸ਼ਾਨਦਾਰ ਰੂਪ ਤੋਂ ਸਫਲ ਦੱਸਿਆ ਹੈ ਜਦਕਿ ਵਿਰੋਧੀ ਧਿਰ ਡੈਮੋਕ੍ਰੇਟ ਨੇ ਸੱਤਾਧਾਰੀ ਰਿਪਬਲਿਕਨ ਪਾਰਟੀ ਤੋਂ ਹਾਊਸ ਆਫ ਰਿਪ੍ਰੇਜੈਟੇਟਿਵ ਖੋਹ ਲਿਆ ਹੈ। ਉਥੇ ਰਿਪਬਲਿਕਨ ਪਾਰਟੀ ਸੀਨੇਟ 'ਚ ਆਪਣਾ ਬਹੁਮਤ ਕਾਇਮ ਰੱਖਣ 'ਚ ਕਾਮਯਾਬ ਰਹੀ ਹੈ। ਪਿਛਲੇ ਕਈ ਹਫਤੇ ਚੋਣ ਪ੍ਰਚਾਰ ਕਰਨ ਵਾਲੇ ਟਰੰਪ ਨੇ ਬੁੱਧਵਾਰ ਨੂੰ ਡੈਮੋਕ੍ਰੇਟ ਪਾਰਟੀ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਰਥਿਕ ਵਾਧੇ, ਬੁਨਿਆਦੀ ਢਾਂਚੇ, ਵਪਾਰ, ਦਵਾਈਆਂ ਦੀਆਂ ਕੀਮਤਾਂ ਨੂੰ ਘੱਟ ਕਰਨ ਸਮੇਤ ਅਮਰੀਕੀ ਲੋਕਾਂ ਦੀ ਸੇਵਾ ਜਾਰੀ ਰੱਖਣ ਲਈ ਡੈਮੋਕ੍ਰੇਟ ਅਗਵਾਈ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ।
ਪਿਛਲੇ 8 ਸਾਲਾ 'ਚ ਸਦਨ ਦਾ ਕੰਟਰੋਲ ਪਹਿਲੀ ਵਾਰ ਖੋਹਣ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਪੱਤਰਕਾਰਾਂ ਨੂੰ ਆਖਿਆ ਕਿ ਰਿਪਬਲਿਕਨ ਪਾਰਟੀ ਨੇ ਬੀਤੀ ਰਾਤ ਸੀਨੇਟ 'ਚ ਬਹੁਮਤ ਨੂੰ ਵਧਾ ਕੇ ਇਤਿਹਾਸ ਰੱਚ ਦਿੱਤਾ। ਉਨ੍ਹਾਂ ਨੇ ਮਿੱਡ ਟਰਮ ਚੋਣਾਂ ਦੇ ਨਤੀਜਿਆਂ ਨੂੰ ਸ਼ਾਨਦਾਰ ਰੂਪ ਤੋਂ ਸਫਲ ਦੱਸਦੇ ਹੋਏ ਇਹ ਗੱਲ ਕਹੀ। 435 ਮੈਂਬਰੀ ਹਾਊਸ ਆਫ ਰਿਪ੍ਰੇਜੈਟੇਟਿਵ 'ਚ ਡੈਮੋਕ੍ਰੇਟ ਹੁਣ ਬਹੁਮਤ 'ਚ ਹੈ, ਜਦਕਿ ਟਰੰਪ ਦੀ ਪਾਰਟੀ ਨੇ 100 ਮੈਂਬਰੀ ਸੀਨੇਟ 'ਚ ਆਪਣਾ ਬਹੁਮਤ ਕਾਇਮ ਰੱਖਿਆ ਹੈ। ਹਾਊਸ ਆਫ ਰਿਪ੍ਰੇਜੈਟੇਟਿਵ 'ਚ ਡੈਮੋਕ੍ਰੇਟ ਨੇ ਰਿਪਬਿਲਕਨ ਪਾਰਟੀ ਤੋਂ ਘੱਟੋਂ-ਘੱਟ 28 ਸੀਟਾਂ ਖੋਹ ਲਈਆਂ ਹਨ। ਹਾਲਾਂਕਿ ਰਿਪਬਲਿਕਨ ਪਾਰਟੀ ਨੇ ਸੀਨੇਟ 'ਚ ਆਪਣਾ ਬਹੁਮਤ ਕਾਇਮ ਰੱਖਿਆ ਹੈ। ਤਾਜ਼ਾ ਨਤੀਜਿਆਂ ਮੁਤਾਬਕ ਰਿਪਬਲਿਕਨ ਪਾਰਟੀ ਕੋਲ 51 ਜਦਕਿ ਡੈਮੋਕ੍ਰੇਟ ਕੋਲ 46 ਸੀਟਾਂ ਹਨ।


Related News