ਟਰੰਪ 22 ਜੁਲਾਈ ਨੂੰ ਵ੍ਹਾਈਟ ਹਾਊਸ ''ਚ PM ਇਮਰਾਨ ਖਾਨ ਦਾ ਕਰਨਗੇ ਸਵਾਗਤ

07/11/2019 1:40:58 AM

ਵਾਸ਼ਿੰਗਟਨ/ਇਸਲਾਮਾਬਾਦ - ਵ੍ਹਾਈਟ ਹਾਊਸ ਨੇ 22 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਣ ਵਾਲੀ ਮੁਲਾਕਾਤ ਦੀ ਪੁਸ਼ਟੀ ਕਰ ਦਿੱਤੀ ਹੈ। ਬੈਠਕ ਦੌਰਾਨ ਅੱਤਵਾਦ, ਰੱਖਿਆ, ਊਰਜਾ ਅਤੇ ਵਪਾਰ ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਿਹਾ ਕਿ ਰਾਸ਼ਟਰਪਤੀ ਟਰੰਪ 22 ਜੁਲਾਈ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ 'ਚ ਸਵਾਗਤ ਕਰਨਗੇ। ਬਿਆਨ 'ਚ ਕਿਹਾ ਗਿਆ ਕਿ ਇਮਰਾਨ ਦੀ ਇਸ ਯਾਤਰਾ ਦੌਰਾਨ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਤਾਂ ਜੋ ਇਕ ਅਜਿਹੇ ਖੇਤਰ 'ਚ ਸ਼ਾਂਤੀ, ਸਥਿਰਤਾ ਅਤੇ ਆਰਥਿਕ ਤਰੱਕੀ ਲਿਆਂਦੀ ਜਾ ਸਕੇ ਜਿਸ ਨੇ ਬਹੁਤ ਸੰਘਰਸ਼ ਕੀਤਾ ਹੈ। ਬਿਆਨ 'ਚ ਆਖਿਆ ਗਿਆ ਕਿ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਖਾਨ ਦੱਖਣੀ ਏਸ਼ੀਆ 'ਚ ਸ਼ਾਂਤੀਪੂਰਣ ਸਥਿਤੀ ਬਣਾਉਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਥਾਈ ਹਿੱਸੇਦਾਰੀ ਦੇ ਉਦੇਸ਼ ਨੂੰ ਲੈ ਕੇ ਅੱਤਵਾਦ, ਰੱਖਿਆ, ਊਰਜਾ ਅਤੇ ਵਪਾਰ ਸਮੇਤ ਕਈ ਮੁੱਦਿਆਂ 'ਤੇ ਚਰਚਾ ਕਰਨਗੇ।


Khushdeep Jassi

Content Editor

Related News