ਦੱਖਣੀ ਕੋਰੀਆ ''ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਨਹੀਂ ਬੁਲਾਉਣਗੇ ਟਰੰਪ
Saturday, Feb 23, 2019 - 10:01 PM (IST)
ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ 'ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਖਾਰਿਜ ਕਰ ਦਿੱਤਾ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ, ਜਦੋਂ ਉੱਤਰ ਕੋਰੀਆ ਦੇ ਉੱਚ ਨੇਤਾ ਕਿਮ ਜੋਂਗ ਓਨ ਨਾਲ ਉਨ੍ਹਾਂ ਦੀ ਦੂਜੀ ਮੁਲਾਕਾਤ ਹੋਣ ਜਾ ਰਹੀ ਹੈ। ਇਹ ਸੰਮੇਲਨ 27 ਅਤੇ 28 ਫਰਵਰੀ ਨੂੰ ਵਿਅਤਨਾਮ ਦੀ ਰਾਜਧਾਨੀ ਹਨੋਈ 'ਚ ਹੋਵੇਗੀ।
ਅਜਿਹੇ 'ਚ ਚਰਚਾ ਹੈ ਕਿ ਉੱਤਰੀ ਕੋਰੀਆ ਨਾਲ ਕੋਈ ਸਮਝੌਤਾ ਹੋਣ 'ਤੇ ਅਮਰੀਕੀ ਫੌਜੀਆਂ ਨੂੰ ਦੱਖਣੀ ਕੋਰੀਆ 'ਚੋਂ ਵਾਪਸ ਬੁਲਾਇਆ ਜਾ ਸਕਦਾ ਹੈ। ਦੱਖਣੀ ਕੋਰੀਆ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਟਰੰਪ ਨੇ ਆਖਿਆ ਕਿ ਅਜਿਹਾ ਨਹੀਂ ਹੈ। ਇਹ ਵਿਚਾਰ ਕਰਨ ਲਾਇਕ ਮਾਮਲਾ ਨਹੀਂ ਹੈ। ਉਨ੍ਹਾਂ ਨੇ ਕਿਮ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਸ਼ਾਨਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਨਾਲ ਮੇਰੇ ਬਹੁਤ ਚੰਗੇ ਸਬੰਧ ਹਨ। ਦੱਸ ਦਈਏ ਕਿ ਟਰੰਪ ਅਤੇ ਕਿਮ ਦੀ ਪਹਿਲੀ ਸ਼ਿਖਰ ਵਾਰਤਾ ਪਿਛਲੇ ਸਾਲ 12 ਜੂਨ ਨੂੰ ਸਿੰਗਾਪੁਰ 'ਚ ਹੋਈ ਸੀ। ਇਸ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਬਣਾਉਣ 'ਤੇ ਸਹਿਮਤੀ ਬਣੀ ਸੀ। ਹੁਣ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਦੋਵੇਂ ਫਿਰ ਗੱਲਬਾਤ ਕਰਨ ਜਾ ਰਹੇ ਹਨ।