ਸਰਕਾਰੀ ਸਕੂਲ ਚੋਂ LCD ਅਤੇ DVR ਚੋਰੀ
Thursday, Jan 02, 2025 - 01:49 AM (IST)
ਦੀਨਾਨਗਰ (ਹਰਜਿੰਦਰ ਗੋਰਾਇਆ) - ਹਲਕਾ ਦੀਨਾਨਗਰ ’ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਸ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਰਾਤ ਵੀ ਹਲਕਾ ਦੀਨਾਨਗਰ ਦੇ ਨੇੜਲੇ ਪਿੰਡ ਸਿੰਘੋਵਾਲ ਦੇ ਸਰਕਾਰੀ ਸਕੂਲ ’ਚ ਚੋਰਾਂ ਨੇ ਇਕ ਐੱਲ.ਸੀ.ਡੀ ਅਤੇ ਡੀ.ਵੀ.ਆਰ ਚੋਰੀ ਕਰ ਲਿਆ।
ਇਸ ਸਬੰਧੀ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਕਿਹਾ ਕਿ ਇਸ ਚੋਰੀ ਦਾ ਪਤਾ ਦੋ ਦਿਨ ਬਾਅਦ ਲੱਗਾ, ਕਿਉਂਕਿ ਸਕੂਲ ਵਿਚ ਛੁੱਟੀਆਂ ਚੱਲ ਰਹੀਆਂ ਸਨ, ਉਨਾਂ ਕਿਹਾ ਕਿ ਸਕੂਲ ਦੀ ਹੈਡ ਟੀਚਰ ਅਤੇ ਮੇਰੀ ਹਾਜ਼ਰੀ ਵਿਚ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕਤੀ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਹਲਕੇ ’ਚ ਪੁਲਸ ਦੀ ਗਸਤ ਵਧਾਈ ਜਾਵੇ ਤਾਂ ਜੋ ਹਲਕੇ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ।