ਸੰਯੁਕਤ ਰਾਸ਼ਟਰ ''ਚ ਅਮਰੀਕਾ ਦੀਆਂ ਪ੍ਰਾਪਤੀਆਂ ਗਿਣਾਉਣਗੇ ਟਰੰਪ

Sunday, Sep 22, 2019 - 01:44 PM (IST)

ਸੰਯੁਕਤ ਰਾਸ਼ਟਰ ''ਚ ਅਮਰੀਕਾ ਦੀਆਂ ਪ੍ਰਾਪਤੀਆਂ ਗਿਣਾਉਣਗੇ ਟਰੰਪ

ਸੰਯੁਕਤ ਰਾਸ਼ਟਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਦੀ ਬਖਾਨ ਕਰਨਗੇ। ਟਰੰਪ ਨੇ ਆਪਣੇ ਭਾਸ਼ਣ ਬਾਰੇ 'ਚ ਕਿਹਾ ਕਿ ਅਸੀਂ ਕਹਾਂਗੇ ਕਿ ਅਮਰੀਕਾ ਵਿਸ਼ਵ ਦਾ ਸਭ ਤੋਂ ਮਹਾਨ ਦੇਸ਼ ਹੈ। ਇਹ ਕਦੇ ਇੰਨਾ ਮਜ਼ਬੂਤ ਤੇ ਕਦੇ ਇੰਨਾ ਬਿਹਤਰ ਨਹੀਂ ਸੀ।

ਟਰੰਪ ਨੇ ਕਿਹਾ, ''ਤੇ ਹਾਂ, ਅਮਰੀਕੀਆਂ ਨੂੰ ਸਭ ਤੋਂ ਬਿਹਤਰੀਨ ਰਾਸ਼ਟਰਪਤੀ ਮਿਲਿਆ ਹੈ।'' ਸੰਯੁਕਤ ਰਾਸ਼ਟਰ 'ਚ ਪਿਛਲੇ ਸਾਲ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਮਰੀਕਾ ਦੇ ਇਤਿਹਾਸ 'ਚ ਲਗਭਗ ਕਿਸੇ ਵੀ ਸਰਕਾਰ ਤੋਂ ਜ਼ਿਆਦਾ ਕੰਮ ਕੀਤਾ ਹੈ, ਜਿਸ ਨਾਲ ਇਥੇ ਮੌਜੂਦ ਲੋਕ ਠਹਾਕੇ ਲਾ ਕੇ ਹੱਸਣ ਲੱਗੇ ਸਨ। ਇਸ ਤੋਂ ਬਾਅਦ ਪੂਰਾ ਵਿਸ਼ਵ ਟਰੰਪ 'ਤੇ ਹੱਸਿਆ, ਜਿਵੇਂ ਕਈ ਅਖਬਾਰਾਂ 'ਚ ਦਿਖਿਆ। ਹੁਣ ਇਕ ਸਾਲ ਬਾਅਦ ਉੱਤਰ ਕੋਰੀਆ ਤੋਂ ਲੈ ਕੇ ਈਰਾਨ, ਵੈਨੇਜ਼ੁਏਲਾ ਤੋਂ ਲੈ ਕੇ ਚੀਨ ਤੱਕ ਮਿਲੇ ਝਟਕਿਆਂ ਦਾ ਟਰੰਪ ਕੀ ਜਵਾਬ ਦੇਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਉਥੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਟਰੰਪ ਨਿਯਮ ਆਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ 'ਚ ਅਮਰੀਕਾ ਦੀ ਅਗਵਾਈ ਵਾਲੀ ਭੂਮਿਕਾ ਦੀ ਪੁਸ਼ਟੀ ਕਰਨ ਦੀ ਦਿਸ਼ਾ 'ਚ ਕੰਮ ਕਰਨਗੇ। ਇਸੇ ਵਿਚਾਲੇ ਸੰਯੁਕਤ ਰਾਸ਼ਟਰ ਮਹਾਸਭਾ ਵਲੋਂ ਸੋਮਵਾਰ ਨੂੰ ਜਲਵਾਯੂ ਪਰਿਵਰਤਨ 'ਤੇ ਆਯੋਜਿਤ ਸਿਖਰ ਸੰਮੇਲਨ 'ਚ ਟਰੰਪ ਹਿੱਸਾ ਨਹੀਂ ਲੈਣਗੇ।

ਜੈਵਿਕ ਈਂਧਨ ਨੂੰ ਉਤਸ਼ਾਹਿਤ ਕਰਨ ਵਾਲੇ ਤੇ ਨਵੀਨੀਕ੍ਰਿਤ ਊਰਜਾ ਦਾ ਮਖੌਲ ਉਡਾਉਣ ਵਾਲੇ ਟਰੰਪ ਫਰਾਂਸ 'ਚ ਜੀ-7 ਸੰਮੇਲਨ ਦੌਰਾਨ ਆਯੋਜਿਤ ਜਲਵਾਯੂ ਪਰਿਵਰਤਨ ਬੈਠਕ 'ਚ ਵੀ ਸ਼ਾਮਲ ਨਹੀਂ ਹੋਏ ਸਨ। ਸੰਯੁਕਤ ਰਾਸ਼ਟਰ 'ਚ ਹਾਲਾਂਕਿ ਉਹ ਕਈ ਨੇਤਾਵਾਂ ਨਾਲ ਅਲੱਗ-ਅਲੱਗ ਮੁਲਾਕਾਤ ਕਰਨਗੇ।


author

Baljit Singh

Content Editor

Related News