ਟਰੰਪ ਨੇ ਦਿੱਤੀ ਧਮਕੀ, 'ਮਹਾਦੋਸ਼ ਨਾਲ ਅਮਰੀਕਾ 'ਚ ਹੋਵੇਗੀ ਜੰਗ'

Thursday, Oct 03, 2019 - 01:47 AM (IST)

ਵਾਸ਼ਿੰਗਟਨ - ਅਮਰੀਕੀ ਕਾਂਗਰਸ ਦੇ ਰਾਸ਼ਟਰਪਤੀ ਖਿਲਾਫ ਮਹਾਦੋਸ਼ ਜਾਂਚ ਨੂੰ ਤੇਜ਼ ਕਰਨ ਵਿਚਾਲੇ ਡੋਨਾਲਡ ਟਰੰਪ ਨੇ ਇਸ ਨੂੰ ਤਖਤਾਪਲਟ ਕਰਾਰ ਦਿੱਤਾ। ਉਥੇ ਉਨ੍ਹਾਂ ਨੇ ਉਸ ਚਿਤਾਵਨੀ ਨੂੰ ਰੀ-ਟਵੀਟ ਕੀਤਾ ਜਿਸ 'ਚ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ 'ਤੇ ਦੇਸ਼ 'ਚ 'ਗ੍ਰਹਿ ਯੁੱਧ' ਛਿੜ ਸਕਦਾ ਹੈ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਤੋਂ 2020 ਰਾਸ਼ਟਰਪਤੀ ਚੋਣਾਂ 'ਚ ਉਨ੍ਹਾਂ ਦੇ ਅਹਿਮ ਵਿਰੋਧੀ ਨੂੰ ਨਿਸ਼ਾਨਾ ਬਣਾਉਣ ਲਈ ਆਖਿਆ ਸੀ ਅਤੇ ਇਸ ਮੁੱਦੇ 'ਤੇ ਕਾਂਗਰਸ ਦੇ ਡੈਮੋਕ੍ਰੇਟ ਮੈਂਬਰਾਂ ਨੇ ਹੋਰ ਸਖਤ ਅਪਣਾ ਲਿਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਨੇ ਯੂਕ੍ਰੇਨ ਨੇਤਾ ਵੋਲੋਦਿਮੀਰ ਜੈਲੇਂਸਕੀ ਦੇ ਨਾਲ ਫੋਨ 'ਤੇ ਗੱਲ ਕਰ ਕੁਝ ਵੀ ਗੱਲਤ ਨਹੀਂ ਕੀਤਾ ਹੈ। ਬੁੱਧਵਾਰ ਨੂੰ ਉਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਵੀ ਸਮਰਥਨ ਮਿਲਿਆ, ਜਿਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲਬਾਤ 'ਚ ਕੁਝ ਵੀ ਗਲਤ ਨਹੀਂ ਲੱਗਾ। ਟਰੰਪ ਨੇ ਮੰਗਲਵਾਰ ਨੂੰ ਆਪਣੇ ਟਵੀਟ 'ਚ ਆਖਿਆ ਸੀ ਕਿ ਇਹ ਮਹਾਦੋਸ਼ ਨਹੀਂ ਹੈ, ਬਲਕਿ ਤਖਤਾਪਲਟ ਹੈ। ਇਸ ਦੇ ਪਿੱਛੇ ਜਨਤਾ ਦੀ ਸ਼ਕਤੀ, ਉਨ੍ਹਾਂ ਦੇ ਮੱਤ ਅਤੇ ਉਨ੍ਹਾਂ ਦੀ ਆਜ਼ਾਦੀ ਖੋਹਣ ਦਾ ਸ਼ੱਕ ਹੈ। ਟਰੰਪ ਨੇ ਇਸ ਗੱਲਬਾਤ ਦਾ ਖੁਲਾਸਾ ਕਰਨ ਵਾਲੇ ਨੂੰ ਜਾਸੂਸ ਕਰਾਰ ਦਿੰਦੇ ਹੋਏ ਉਸ ਦੀ ਪਛਾਣ ਜਨਤਕ ਕਰਨ ਦੀ ਧਮਕੀ ਦਿੱਤੀ ਹੈ ਜਦਕਿ ਅਮਰੀਕਾ 'ਚ ਲੋਕ ਹਿੱਤ 'ਚ ਜਾਣਕਾਰੀ ਜਨਤਕ ਕਰਨ ਵਾਲਿਆਂ ਦੀ ਸੁਰੱਖਿਆ ਲਈ ਕਾਨੂੰਨ ਹੈ।

ਉਨ੍ਹਾਂ ਆਖਿਆ ਕਿ ਮਹਾਦੋਸ਼ ਜਾਂਚ ਦੀ ਅਗਵਾਈ ਕਰ ਰਹੇ ਜਾਂਚ ਅਧਿਕਾਰੀ ਅਤੇ ਸਦਨ ਦੀ ਖੁਫੀਆ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਐਡਮ ਸ਼ਿਫ ਨੂੰ ਰਾਜਧ੍ਰੋਹ ਲਈ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਟਰੰਪ ਨੇ ਚਿਤਾਵਨੀ ਰੀ-ਟਵੀਟ ਕੀਤੀ, ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨ 'ਤੇ ਦੇਸ਼ 'ਚ ਗ੍ਰਹਿ ਯੁੱਧ ਛਿੜ ਸਕਦਾ ਹੈ ਪਰ ਸ਼ਿਫ ਅਤੇ ਸਦਨ ਦੇ ਡੈਮੋਕ੍ਰੇਟਸ ਹਮਲਾਵਰ ਤਰੀਕੇ ਨਾਲ ਇਸ ਪ੍ਰਸਤਾਵ 'ਤੇ ਅੱਗੇ ਵਧ ਰਹੇ ਹਨ ਅਤੇ ਅਗਲੇ ਹਫਤੇ ਬੰਦ ਕਮਰੇ 'ਚ ਇਸ ਦੀ ਸੁਣਵਾਈ ਸ਼ੁਰੂ ਕਰੇਗੀ। ਇਸ ਵਿਚਾਲੇ, ਮੀਡੀਆ ਰਿਪੋਰਟ ਹੈ ਕਿ ਯੂਕ੍ਰੇਨ 'ਚ ਅਮਰੀਕਾ ਦੇ ਸਾਬਕਾ ਵਿਸ਼ੇਸ਼ ਦੂਤ ਕੁਰਤ ਵੋਲਕਰ ਵੀਰਵਾਰ ਨੂੰ ਮਹਾਦੋਸ਼ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। 11 ਅਕਤੂਬਰ ਨੂੰ ਕੀਵ 'ਚ ਸਾਬਕਾ ਅਮਰੀਕੀ ਰਾਜਦੂਤ ਮਾਰੀ ਯੋਵਾਨੋਵਿਚ ਨੂੰ ਤਲਬ ਕੀਤਾ ਗਿਆ ਹੈ।


Khushdeep Jassi

Content Editor

Related News