ਟਰੰਪ ਦੀ ਇਰਾਕ ਨੂੰ ਧਮਕੀ-'ਫੌਜ ਵਾਪਸ ਭੇਜੀ ਤਾਂ ਲਗਾਵਾਂਗੇ ਸਖਤ ਰੋਕਾਂ'

01/06/2020 9:17:54 AM

ਵਾਸ਼ਿੰਗਟਨ— ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਪੈਦਾ ਹੋਏ ਤਣਾਅ ਕਾਰਨ ਇਰਾਕੀ ਸੰਸਦ ਨੇ ਵਿਦੇਸ਼ੀ ਫੌਜ ਨੂੰ ਵਾਪਸ ਭੇਜਣ ਦਾ ਮਤਾ ਪਾਸ ਕੀਤਾ ਹੈ। ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਭੜਕ ਉੱਠੇ ਹਨ। ਉਨ੍ਹਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਇਰਾਕ ਨੇ ਅਮਰੀਕੀ ਫੌਜ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਤਾਂ ਉਹ ਇਸ 'ਤੇ ਸਖਤ ਰੋਕਾਂ ਲਗਾਉਣਗੇ।

ਖਾੜੀ ਦੇਸ਼ਾਂ 'ਚ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਐਤਵਾਰ ਨੂੰ ਇਰਾਕ ਸੰਸਦ ਨੇ ਵਿਸ਼ੇਸ਼ ਸੈਸ਼ਨ ਸੱਦਿਆ ਸੀ। ਇਸ ਦੌਰਾਨ ਮਤਾ ਪਾਸ ਕਰਕੇ ਸਰਕਾਰ ਨੂੰ ਅਮਰੀਕੀ ਅਗਵਾਈ 'ਚ ਗਠਜੋੜ ਫੌਜ ਦੀ ਸਹਾਇਤਾ ਲੈਣ ਦੇ ਸਮਝੌਤੇ ਨੂੰ ਰੱਦ ਕਰਨ ਲਈ ਅਪੀਲ ਕੀਤੀ ਗਈ। ਟਰੰਪ ਨੇ ਇਸ ਦੇ ਬਾਅਦ ਇਰਾਕ ਨੂੰ ਧਮਕੀ ਦਿੱਤੀ ਹੈ।
 

ਟਰੰਪ ਦੀ ਈਰਾਨ ਨੂੰ ਚਿਤਾਵਨੀ-' ਨਾ ਕਰੋ ਬਦਲਾ ਲੈਣ ਦੀ ਕੋਸ਼ਿਸ਼'
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਦੌਰਾਨ ਈਰਾਨ ਨੂੰ ਵੀ ਚਿਤਾਵਨੀ ਦਿੱਤੀ। ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਟਰੰਪ ਨੇ ਕਿਹਾ ਕਿ ਉਹ ਈਰਾਨ 'ਤੇ ਵੱਡੀ ਕਾਰਵਾਈ ਕਰ ਦੇਣਗੇ।


Related News