ਟਰੰਪ ਨੇ ਆਪਣੀ ਕਿਤਾਬ ’ਚ ਜ਼ੁਕਰਬਰਗ ਨੂੰ ਜੇਲ੍ਹ ਭੇਜਣ ਦੀ ਦਿੱਤੀ ਧਮਕੀ

Friday, Aug 30, 2024 - 12:52 PM (IST)

ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਇਕ ਨਵੀਂ ਕਿਤਾਬ ’ਚ ਹੇਲਸਿੰਕੀ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 2018 ਦੇ ਸਿਖਰ ਸੰਮੇਲਨ ਦਾ ਬਚਾਅ ਕਰਦਿਆਂ ਇਸਨੂੰ "ਬਹੁਤ ਵਧੀਆ ਮੀਟਿੰਗ" ਦੱਸਿਆ। ਇਸ ਦੌਰਾਨ ਟਰੰਪ ਨੇ 3 ਸਤੰਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਆਪਣੀ ਕਿਤਾਬ 'ਸੇਵ ਅਮਰੀਕਾ' 'ਚ ਟਰੰਪ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ 2020 'ਚ ਸਥਾਨਕ ਚੋਣ ਦਫ਼ਤਰਾਂ ਨੂੰ 40 ਕਰੋੜ ਅਮਰੀਕੀ ਡਾਲਰ ਦਾਨ ਦੇਣ ਦਾ ਕੋਈ ਪ੍ਰਬੰਧ ਨਾ ਕੀਤਾ ਤਾਂ ਉਹ ਉਸ ਨੂੰ ਜੇਲ ਭੇਜ ਦੇਣਗੇ।

ਇਹ ਵੀ ਪੜ੍ਹੋ -ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ

ਇਸ ਦੌਰਾਨ ਕਿਤਾਬ ’ਚ ਟਰੰਪ ਨੇ ਪੁਤਿਨ ਨਾਲ ਮੁਲਾਕਾਤ ਦਾ ਬਚਾਅ ਕੀਤਾ। ਟ੍ਰੰਪ ਅਤੇ ਪੁਤਿਨ ਦਰਮਿਆਨ ਇਸ ਮੁਲਾਕਾਤ ਦੀ ਕਾਫੀ ਆਲੋਚਨਾ ਕੀਤੀ ਗਈ ਸੀ। ਕਿਤਾਬ 'ਚ ਟ੍ਰੰਪ ਨੇ ਸੰਮੇਲਨ ਤੋਂ ਬਾਅਦ ਹੋਈ  ਪ੍ਰੈੱਸ ਕਾਨਫਰੰਸ ਦੀ ਫੋਟੋ ਹੇਠਾਂ ਲਿਖਿਆ, ‘‘ਇਹ  ਬਹੁਤ  ਹੀ ਗੁੰਝਲਦਾਰ ਦਿਨ ਸੀ।...ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮੇਰੀ ਬਹੁਤ ਵਧੀਆ ਮੁਲਾਕਾਤ ਹੋਈ, ਜਿਸ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਇਸ ਤੋਂ ਬਾਅਦ 'ਫੇਕ ਨਿਊਜ਼ ਆਰਗੇਨਾਈਜ਼ੇਸ਼ਨਜ਼' ਨੇ 'ਫਰਜ਼ੀ ਖ਼ਬਰਾਂ' ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ।’’ ਟਰੰਪ ਨੇ ਆਪਣੀ ਪੁਸਤਕ ’ਚ 13 ਜੁਲਾਈ ਨੂੰ ਪੈਨਸਿਲਵੇਨੀਆ 'ਚ ਉਹਨਾਂ  ’ਤੇ ਹੋਏ ਹਮਲੇ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਖੂਨ ਨਾਲ ਭਰੇ ਆਪਣੇ ਚਿਹਰੇ ਦੀ ਤਸਵੀਰ ਦੇ ਹੇਠਾਂ ਲਿਖਿਆ, “ਹਰ ਪਾਸੇ ਖੂਨ  ਵਹਿ ਰਿਹਾ ਸੀ, ਫਿਰ ਵੀ ਮੈਨੂੰ ਬਹੁਤ ਸੁਰੱਖਿਅਤ ਮਹਿਸੂਸ ਹੋਇਆ ਕਿਉਂਕਿ ਮੇਰਾ ਰੱਬ ਮੇਰੇ ਨਾਲ ਸੀ।’’ 

ਇਹ ਵੀ ਪੜ੍ਹੋ ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


Sunaina

Content Editor

Related News