ਟਰੰਪ ਨੇ ''ਮੋਦੀ ਸਟਾਇਲ'' ''ਚ ਲਿਆ ਇਹ ਫੌਸਲਾ

01/23/2018 4:07:58 AM

ਵਾਸ਼ਿੰਗਟਨ— ਅਮਰੀਕ ਜਲਦ ਹੀ 1000 ਹੋਰ ਫੌਜੀਆਂ ਨੂੰ ਅਫਗਾਨਿਸਤਾਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਫੌਜ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਅਫਗਾਨਿਸਤਾਨ 'ਚ ਪਹਿਲਾਂ ਤੋਂ ਹੀ 14 ਹਜ਼ਾਰ ਫੌਜੀ ਮੌਜੂਦ ਹਨ, ਹੁਣ ਤਕ ਇਕ ਹਜ਼ਾਰ ਹੋਰ ਫੌਜੀਆਂ ਨੂੰ ਭੇਜਣ ਦੀ ਤਿਆਰੀ ਹੈ। ਖਾਸ ਗੱਲ ਇਹ ਹੈ ਕਿ ਅਮਰੀਕਾ ਦੇ ਇਸ ਫੈਸਲੇ ਪਿੱਛੇ 'ਮੋਦੀ ਕਨੈਕਸ਼ਨ' ਵੀ ਸਾਹਮਣੇ ਆਇਆ ਹੈ। ਦਰਅਸਲ ਪੀ.ਐੱਮ. ਮੋਦੀ ਨੇ ਪਿਛਲੇ ਸਾਲ ਅਫਗਾਨਿਸਤਾਨ 'ਚ ਅਮਰੀਕਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਸੀ, 'ਦੁਨੀਆ ਦੇ ਕਿਸੇ ਵੀ ਦੇਸ਼ ਨੇ ਬਗੈਰ ਕਿਸੇ ਫਾਇਦੇ ਦੇ ਅਫਗਾਨਿਸਤਾਨ 'ਚ ਇੰਨਾ ਵੱਡਾ ਯੋਗਦਾਨ ਨਹੀਂ ਦਿੱਤਾ ਸੀ, ਜਿੰਨਾ ਅਮਰੀਕਾ ਨੇ ਕੀਤਾ ਹੈ।' ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਪੀ.ਐੱਮ. ਮੋਦੀ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਲਈ ਮੋਦੀ ਦਾ ਬਿਆਨ ਇਕ ਤਰ੍ਹਾਂ ਸਬੂਤ ਦੇ ਤੌਰ 'ਤੇ ਸੀ ਕਿ ਬਾਕੀ ਦੁਨੀਆ ਅਮਰੀਕਾ ਨੂੰ ਕਿੰਝ ਦੇਖਦੀ ਹੈ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਭਾਰਤੀ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਬੋਲਾਂ ਦੀ ਸ਼ੈਲੀ ਨੂੰ ਇੰਝ ਪ੍ਰਭਾਵਿਤ ਕੀਤਾ ਹੈ ਕਿ ਜਦੋਂ ਉਹ ਮੋਦੀ ਦੇ ਬਿਆਨ ਬਾਰੇ ਦੱਸ ਰਹੇ ਸਨ ਤਾਂ ਉਨ੍ਹਾਂ ਦਾ ਅੰਦਾਜ ਬਿਲਕੁਲ ਪੀ.ਐੱਮ. ਮੋਦੀ ਵਾਂਗ ਸੀ। ਹਾਲਾਂਕਿ ਪੇਂਟਾਗਨ ਦੇ ਅਧਿਕਾਰੀਆਂ 'ਤੇ ਫੌਜੀਆਂ ਦੀ ਵਧਦੀ ਗਿਣਤੀ ਨੂੰ ਰੋਕਣ ਦਾ ਵੀ ਦਬਾਅ ਹੈ ਪਰ ਸ਼ਾਇਦ ਮੋਦੀ ਦੇ ਬਿਆਨ ਕਾਰਨ ਅਮਰੀਕਾ ਇਹ ਕਦਮ ਚੁੱਕ ਰਿਹਾ ਹੈ। ਇਸ ਦੇ ਤਹਿਤ ਅਮਰੀਕੀ ਨਿਵੇਸ਼ ਵੀ ਵਧੇਗਾ। ਇਕ ਅਧਿਖਾਰੀ ਨੇ ਦੱਸਿਆ ਕਿ ਹੋਰ ਅਮਰੀਕੀ ਫੌਜੀਆਂ ਜਾਂ ਸਲਾਹਕਾਰਾਂ ਦੀ ਮਦਦ ਨਾਲ ਆਉਣ ਵਾਲੇ 2 ਸਾਲਾਂ 'ਚ 80 ਫੀਸਦੀ ਦੇਸ਼ ਦੇ ਇਲਾਕੇ 'ਤੇ ਅਫਗਾਨ ਫੌਜ ਤੇ ਪੁਲਸ ਬਲਾਂ ਦਾ ਕੰਟਰੋਲ ਹੋਵੇਗਾ।
ਹਾਲਾਂਕਿ ਅਮਰੀਕੀ ਰੱਖਿਆ ਮੰਤਰੀ ਜਿਸ ਮੈਟਿਸ ਨੇ ਹੋਰ ਫੌਜੀਆਂ ਨੂੰ ਅਫਗਾਨਿਸਤਾਨ ਭੇਜਣ ਦੇ ਇਸ ਪ੍ਰਸਤਾਵ 'ਤੇ ਹਾਲੇ ਦਸਤਖਤ ਨਹੀਂ ਕੀਤੇ ਹਨ। ਇਹ ਪ੍ਰਸਤਾਵ ਅਫਗਾਨ ਫੋਰਸਜ਼ ਨੂੰ ਮਜ਼ਬੂਤ ਕਰਨ ਦੇ ਵਿਆਪਕ ਪ੍ਰਸਤਾਵ ਦਾ ਹਿੱਸਾ ਹੈ, ਜਿਸ ਨਾਲ ਆਉਣ ਵਾਲੇ ਸਮੇਂ 'ਚ ਤਾਲਿਬਾਨ ਨੂੰ ਹਰਾਇਆ ਜਾ ਸਕੇ। ਦਰਅਸਲ ਅਫਗਾਨਿਸਤਾਨ 'ਚ ਅੱਤਵਾਦੀਆਂ ਨਾਲ ਨਜਿੱਠਣ ਲਈ ਅਮਰੀਕਾ ਨੇ ਨਵੀਂ ਰਣਨੀਤੀ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਅਮਰੀਕੀ ਫੌਜ ਨਵੀਂ ਕਾਮਬੈਟ ਅਡਵਾਇਜ਼ਰੀ ਟੀਮ ਦੀ ਤਾਇਨਾਤੀ ਕਰਨ ਜਾ ਰਹੀ ਹੈ। ਇਨ੍ਹਾਂ ਨੂੰ ਅਫਗਾਨਿਸਤਾਨ 'ਚ ਉਨ੍ਹਾਂ ਇਲਾਕੇ 'ਚ ਭੇਜਿਆ ਜਾਵੇਗਾ, ਜਿਥੇ ਹਮਲੇ ਜ਼ਿਆਦਾ ਹੁੰਦੇ ਹਨ ਤੇ ਇਥੇ ਪਹੁੰਚਣਾ ਮੁਸ਼ਕਿਲਾਂ ਹੁੰਦਾ ਹੈ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਨੇ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਸਵਦੇਸ਼ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।


Related News