ਟਰੰਪ ਨੇ ਇਕ ਹੀ ਮੰਚ ਤੋਂ ਉੱਤਰੀ ਕੋਰੀਆ ਸਮੇਤ ਕਈ ਦੇਸ਼ਾਂ 'ਤੇ ਵਿੰਨ੍ਹਿਆ ਨਿਸ਼ਾਨਾ

Friday, Feb 09, 2018 - 05:21 PM (IST)

ਟਰੰਪ ਨੇ ਇਕ ਹੀ ਮੰਚ ਤੋਂ ਉੱਤਰੀ ਕੋਰੀਆ ਸਮੇਤ ਕਈ ਦੇਸ਼ਾਂ 'ਤੇ ਵਿੰਨ੍ਹਿਆ ਨਿਸ਼ਾਨਾ

ਵਾਸ਼ਿੰਗਟਨ(ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਿਊਬਾ, ਵੈਨਜ਼ੁਏਲਾ, ਈਰਾਨ-ਇਰਾਕ ਅਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਦੇ 'ਦਮਨਕਾਰੀ ਸ਼ਾਸਨ' ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੁਨੀਆ ਭਰ ਦੇ ਲੋਕਾਂ ਨਾਲ ਹੈ, ਜੋ ਆਪਣੇ ਧਰਮ ਕਾਰਨ 'ਅੱਤਿਆਚਾਰ' ਝੱਲ ਰਹੇ ਹਨ। ਵਾਸ਼ਿੰਗਟਨ ਵਿਚ ਆਯੋਜਿਤ ਸਲਾਨਾ ਨੈਸ਼ਨਲ ਪ੍ਰੇਅਰ ਬ੍ਰੈਕਫਾਸਟ ਵਿਚ ਟਰੰਪ ਨੇ ਇਹ ਗੱਲ ਕਹੀ। ਇਹ ਇਕ ਅਜਿਹਾ ਪ੍ਰੋਗਰਾਮ ਹੈ, ਜੋ ਰਵਾਇਤੀ ਰੂਪ ਨਾਲ ਰਾਜਨੀਤੀ ਅਤੇ ਧਰਮ ਨੂੰ ਜੋੜਦਾ ਹੈ। ਤੁਹਾਨੂੰ ਦੱਸ ਦਈਏ ਕਿ ਟਰੰਪ ਅਕਸਰ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਦੇਸ਼ਾਂ ਵਿਚ ਕਿਊਬਾ ਵੈਨਜ਼ੁਏਲਾ ਦਾ ਜ਼ਿਕਰ ਕਰਦੇ ਹਨ ਪਰ ਕਥਿਤ ਰੂਪ ਤੋਂ ਧਾਰਮਿਕ ਆਜ਼ਾਦੀ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਦੇਸ਼ਾਂ ਦੀ ਲਿਸਟ ਵਿਚ ਦੋਵਾਂ ਦਾ ਨਾਂ ਨਹੀਂ ਹੈ। ਹਾਲਾਂਕਿ ਈਰਾਨ ਅਤੇ ਉੱਤਰੀ ਕੋਰੀਆ ਜ਼ਰੂਰ ਸ਼ਾਮਲ ਹਨ।
ਧਾਰਮਿਕ ਆਜ਼ਾਦੀ 'ਤੇ ਵਿਦੇਸ਼ ਮੰਤਰਾਲੇ ਦੀ ਸਭ ਤੋਂ ਹਾਲੀਆ ਰਿਪੋਰਟ ਪਿਛਲੇ ਸਾਲ ਅਗਸਤ ਵਿਚ ਰਿਲੀਜ਼ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਪਿਛਲੇ ਕੁੱਝ ਸਾਲਾਂ ਵਿਚ ਕਿਊਬਾ ਵਿਚ ਧਾਰਮਿਕ ਮਾਹੌਲ ਵਿਚ ਸੁਧਾਰ ਆਇਆ ਹੈ ਅਤੇ ਵੈਨੇਜ਼ੁਏਲਾ ਦੇ ਮਾਮਲੇ ਵਿਚ ਸਿਰਫ ਦੇਸ਼ ਦੀ ਮੀਡੀਆ ਵਿਚ ਕਥਿਤ ਰੂਪ ਤੋਂ 'ਯਹੂਦੀ-ਵਿਰੋਧੀ' ਮਾਹੌਲ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। ਟਰੰਪ ਨੇ ਪ੍ਰੋਗਰਾਮ ਦੌਰਾਨ ਉੱਤਰੀ ਕੋਰੀਆ ਦੇ ਜੀ ਸੇਯਾਂਗ-ਹੋ ਦੀ ਸ਼ਲਾਘਾ ਵੀ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਪਹਿਲੇ ਸਟੇਟ ਆਫ ਦਿ ਯੂਨੀਅਨ ਅਡਰੈਸ ਲਈ ਸੱਦਾ ਦਿੱਤਾ ਸੀ। ਉੱਤਰੀ ਕੋਰੀਆ ਲਈ ਜੀ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਟਰੰਪ ਨੇ ਕਿਹਾ ਹੁਣ ਉਹ ਲੱਖਾਂ ਲੋਕਾਂ ਲਈ 'ਉਮੀਦ ਦੀ ਕਿਰਨ' ਬਣ ਗਏ ਹਨ। ਟਰੰਪ ਨੇ ਈਰਾਨ ਅਤੇ ਸੀਰੀਆ ਵਿਚ ਅੱਤਵਾਦੀ ਸੰਗਠਨ ਆਈ. ਐਸ. ਵੱਲੋਂ ਕੀਤੇ ਗਏ ਧਾਰਮਿਕ ਅੱਤਿਆਚਾਰ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਦੇਸ਼ਾਂ ਵਿਚ ਅਮਰੀਕੀ ਅਗਵਾਈ ਵਾਲੇ ਕੌਮਾਂਤਰੀ ਗਠਜੋੜ ਨੇ ਆਈ. ਐਸ ਦੇ ਕਬਜ਼ੇ ਵਾਲੇ ਲੱਗਭਗ 100 ਫੀਸਦੀ ਖੇਤਰ ਨੂੰ ਮੁਕਤ ਕਰਾ ਦਿੱਤਾ ਹੈ।


Related News