ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਅਮਰੀਕਾ ਨਹੀਂ ਹੋਵੇਗਾ ਬੰਦ : ਟਰੰਪ

Saturday, May 23, 2020 - 01:13 AM (IST)

ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਅਮਰੀਕਾ ਨਹੀਂ ਹੋਵੇਗਾ ਬੰਦ : ਟਰੰਪ

ਵਾਸ਼ਿੰਗਟਨ (ਅਨਸ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਸਥਿਤੀ ’ਚ ਦੇਸ਼ ਬੰਦ ਨਹੀਂ ਹੋਵੇਗਾ। ਮਿਸ਼ੀਗਨ ਸੂਬੇ ’ਚ ਫੋਰਡ ਵਿਨਿਰਮਾਣ ਪਲਾਂਟ ਦੇ ਦੌਰੇ ਦੌਰਾਨ ਇਹ ਪੁੱਛੇ ਜਾਣ ’ਤੇ ਕਿ ਕੀ ਤੁਸੀਂ ਕੋਵਿਡ-19 ਦੀ ਦੂਜੀ ਲਹਿਰ ਬਾਰੇ ਚਿੰਤਤ ਹੋ? ਇਸ ’ਤੇ ਟਰੰਪ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਇਹ ਇਕ ਬਹੁਤ ਹੀ ਵੱਖਰੀ ਸੰਭਾਵਨਾ ਹੈ ਅਤੇ ਇਹ ਅੱਗ ਲਗਾਉਣ ਵਰਗਾ ਹੈ। ਉਨ੍ਹਾਂ ਨੇ ਆਪਣੇ ਬਿਆਨ ’ਚ ਕਿਹਾ ਕਿ ਅਸੀਂ ਦੇਸ਼ ਨੂੰ ਬੰਦ ਨਹੀਂ ਕਰਨ ਜਾ ਰਹੇ ਹਾਂ। ਹਾਂ, ਅਸੀਂ ਅੱਗ ਲਗਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਥਾਈ ਲਾਕਡਾਊਨ ਸਿਹਤਮੰਦ ਸੂਬੇ ਅਤੇ ਸਿਹਤਮੰਦ ਦੇਸ਼ ਲਈ ਇਕ ਰਣਨੀਤੀ ਨਹੀਂ ਹੈ। ਸਾਡਾ ਦੇਸ਼ ਬੰਦ ਹੋਣ ਲਈ ਨਹੀਂ ਹੈ। ਕਦੇ ਨਾ ਖਤਮ ਹੋਣ ਵਾਲਾ ਲਾਕਡਾਊਨ ਇਕ ਜਨਤਕ ਸਿਹਤ ਤ੍ਰਾਸਦੀ ਨੂੰ ਸੱਦਾ ਦੇਵੇਗਾ।


author

Baljit Singh

Content Editor

Related News