ਈਰਾਨ ਸਮਝੌਤੇ ਦਾ ਪ੍ਰਭਾਵ ਉੱਤਰੀ ਕੋਰੀਆ ਗੱਲਬਾਤ ''ਤੇ ਨਹੀਂ : ਟਰੰਪ
Tuesday, May 01, 2018 - 02:20 AM (IST)
 
            
            ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਸਮਝੌਤੇ ਤੋਂ ਬਾਹਰ ਆਉਣ ਨਾਲ ਉੱਤਰੀ ਕੋਰੀਆ ਨਾਲ ਆਗਾਮੀ ਗੱਲਬਾਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਟਰੰਪ ਨੇ ਕਿਹਾ ਕਿ ਉਹ ਈਰਾਨ ਨਾਲ ਇਕ ਨਵੇਂ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਕਰਨ ਲਈ ਤਿਆਰ ਹਨ। ਟਰੰਪ ਨਾਲ ਜਦੋਂ ਪੱਤਰਕਾਰ ਸੰਮੇਲਨ 'ਚ ਪੁੱਛਿਆ ਗਿਆ ਕਿ ਕੀ ਈਰਾਨ ਪ੍ਰਮਾਣੂ ਸਮਝੌਤੇ ਦੀ ਮਿਆਦ ਖਤਮ ਹੋ ਜਾਵੇਗੀ ਤੇ ਈਰਾਨ ਸਮਝੌਤੇ ਤੋਂ ਬਾਹਰ ਨਿਕਲਣ ਨਾਲ ਉੱਤਰੀ ਕੋਰੀਆ ਨੂੰ ਗਲਤ ਸੰਦੇਸ਼ ਜਾਵੇਗਾ। ਇਸ 'ਤੇ ਟਰੰਪ ਨੇ ਕਿਹਾ ਕਿ ਅਮਰੀਕਾ 12 ਮਈ ਦੀ ਡੈਡ ਲਾਈਨ ਤੋਂ ਪਹਿਲਾਂ ਪ੍ਰਮਾਣੂ ਸਮਝੌਤੇ ਤੋਂ ਬਾਹਰ ਆਉਣ ਦਾ ਫੈਸਲਾ ਲੈ ਲਵੇਗਾ। ਉਨ੍ਹਾਂ ਕਿਹਾ, 'ਅਸੀਂ ਇਸ 'ਤੇ ਵਿਚਾਰ ਕਰਾਂਗੇ' ਪਰ ਉਨ੍ਹਾਂ ਨੇ ਸਮਝੌਤੇ 'ਤੇ ਅਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ਇਹ ਸਵੀਕਾਰਯੋਗ ਸਥਿਤੀ ਨਹੀਂ ਹੈ। ਉਹ ਸ਼ਾਂਤ ਨਹੀਂ ਬੈਠੇ ਹਨ। ਉਹ ਮਿਜ਼ਾਇਲ ਤਿਆਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਟੈਲੀਵਿਜ਼ਨ ਦੇ ਇਰਾਦੇ ਲਈ ਹੈ ਪਰ ਮੈਨੂੰ ਅਜਿਹਾ ਨਹੀਂ ਲੱਗਦਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅਸਲ ਸਮਝੌਤੇ 'ਤੇ ਗੱਲ ਨਹੀਂ ਕਰਾਂਗੇ।'

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            