ਟਰੰਪ ਨੇ ਕਿਹਾ, 'ਚੋਣਾਂ ਹਾਰ ਗਿਆ ਤਾਂ ਵੀ ਚੁੱਪਚਾਪ ਨਹੀਂ ਛੱਡਾਂਗਾ ਸੱਤਾ'

Friday, Sep 25, 2020 - 01:52 AM (IST)

ਟਰੰਪ ਨੇ ਕਿਹਾ, 'ਚੋਣਾਂ ਹਾਰ ਗਿਆ ਤਾਂ ਵੀ ਚੁੱਪਚਾਪ ਨਹੀਂ ਛੱਡਾਂਗਾ ਸੱਤਾ'

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਚੋਣਾਂ ਹਾਰ ਜਾਣ ਤੋਂ ਬਾਅਦ ਵੀ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲੇ ਤੋਂ ਇਨਕਾਰ ਕੀਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਚੋਣਾਂ ਦੇ ਨਤੀਜੇ ਅਮਰੀਕੀ ਸੁਪਰੀਮ ਕੋਰਟ ਤੱਕ ਜਾਣਗੇ ਕਿਉਂਕਿ ਉਨ੍ਹਾਂ ਨੂੰ ਪੋਸਟਲ ਵੋਟਿੰਗ 'ਤੇ ਸ਼ੱਕ ਹੈ। ਕਈ ਸੂਬਾ ਮੇਲ ਦੇ ਜ਼ਰੀਏ ਵੋਟਿੰਗ ਨੂੰ ਹੱਲਾਸ਼ੇਰੀ ਦੇ ਰਹੇ ਹਨ ਜਿਸ ਦੇ ਪਿੱਛੇ ਉਹ ਕੋਰੋਨਾਵਾਇਰਸ ਤੋਂ ਸੁਰੱਖਿਆ ਨੂੰ ਕਾਰਨ ਦੱਸ ਰਹੇ ਹਨ। ਡੋਨਾਲਡ ਟਰੰਪ ਤੋਂ ਇਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਤੋਂ ਚੋਣਾਂ ਹਾਰਣ, ਜਿੱਤਣ ਜਾਂ ਡ੍ਰਾਅ ਹੋਣ ਦੀ ਸਥਿਤੀ ਵਿਚ ਕੀ ਉਹ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲਾ ਕਰਨਗੇ। ਇਸ 'ਤੇ ਟਰੰਪ ਨੇ ਕਿਹਾ ਕਿ ਮੈਂ ਬੈਲਟ ਪੇਪਰਾਂ ਨੂੰ ਲੈ ਕੇ ਸ਼ਿਕਾਇਤ ਕਰਦਾ ਆਇਆ ਹਾਂ ਅਤੇ ਉਹ ਇਕ ਮੁਸੀਬਤ ਹੈ।

ਜਦ ਪੱਤਰਕਾਰ ਨੇ ਕਿਹਾ ਕਿ ਲੋਕ ਹੰਗਾਮਾ ਕਰ ਰਹੇ ਹਨ ਤਾਂ ਡੋਨਾਲਡ ਟਰੰਪ ਨੇ ਉਨਾਂ ਨੂੰ ਟੋਕਦੇ ਹੋਏ ਆਖਿਆ ਕਿ ਬੈਲਟ ਪੇਪਰਾਂ ਤੋਂ ਛੁਟਕਾਰਾ ਪਾਓ ਅਤੇ ਸ਼ਾਂਤੀਪੂਰਣ ਤਰੀਕੇ ਨਾਲ ਸੱਤਾ ਤਬਾਦਲਾ ਨਹੀਂ ਹੋਵੇਗਾ ਬਲਕਿ ਉਹੀ ਸਰਕਾਰ ਜਾਰੀ ਰਹੇਗੀ। ਸਾਲ 2016 ਵਿਚ ਵੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨਾਲ ਚੋਣਾਂ ਲੱੜਦੇ ਹੋਏ ਵੀ ਨਤੀਜਿਆਂ ਨੂੰ ਸਵੀਕਾਰ ਨਾ ਕਰਨ ਦੀ ਗੱਲ ਆਖੀ ਸੀ। ਹਿਲੇਰੀ ਕਲਿੰਟਨ ਨੇ ਇਸ ਨੂੰ ਅਮਰੀਕੀ ਲੋਕਤੰਤਰ 'ਤੇ ਹਮਲਾ ਦੱਸਿਆ ਸੀ। ਹਾਲਾਂਕਿ, ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਜਿੱਤ ਹੋਈ ਪਰ ਉਨ੍ਹਾਂ ਨੇ 30 ਲੱਖ ਵੋਟਾਂ ਖੋਹੀਆਂ ਜਿਸ 'ਤੇ ਉਹ ਵੀ ਸ਼ੱਕ ਜਤਾਉਂਦੇ ਹਨ। 

ਡੈਮੋਕ੍ਰੇਟਸ ਨੇ ਕੀ ਆਖਿਆ
ਪਿਛਲੇ ਮਹੀਨੇ ਹਿਲੇਰੀ ਕਲਿੰਟਨ ਨੇ ਜੋਅ ਬਾਇਡੇਨ ਤੋਂ ਕਿਸੇ ਵੀ ਸਥਿਤੀ ਵਿਚ ਹਾਰ ਨਾ ਮੰਨਣ ਲਈ ਕਿਹਾ ਸੀ। ਉਨ੍ਹਾਂ ਨੇ ਅਜਿਹੀ ਸਥਿਤੀ ਦਾ ਜ਼ਿਕਰ ਕੀਤਾ ਸੀ ਜਿਸ ਵਿਚ ਰਿਪਬਲਿਕਨ ਪਾਰਟੀ ਅਬਸੈਂਟੀ ਬੈਲੇਟਸ (ਵੋਟਿੰਗ ਦੌਰਾਨ ਗੈਰ-ਹਾਜ਼ਰ ਵੋਟਰ) ਨੂੰ ਲੈ ਕੇ ਹੰਗਾਮਾ ਕਰੇਗੀ ਅਤੇ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਵਕੀਲਾਂ ਦੀ ਇਕ ਫੌਜ ਇਕੱਠੀ ਕਰੇਗੀ। ਰਿਪਬਲਿਕਨ ਨੇਤਾਵਾਂ ਨੇ ਬੁੱਧਵਾਰ ਨੂੰ ਜੋਅ ਬਾਇਡੇਨ 'ਤੇ ਵੀ ਅਗਸਤ ਵਿਚ ਚੋਣਾਂ ਤੋਂ ਪਹਿਲਾਂ ਇਹ ਆਖਣ ਨੂੰ ਲੈ ਕੇ ਅਸ਼ਾਂਤੀ ਫੈਲਾਉਣ ਦਾ ਦੋਸ਼ ਲਗਾਇਆ ਕਿ ਕੀ ਕਿਸੇ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਦੇ ਜਿੱਤਣ 'ਤੇ ਅਮਰੀਕਾ ਵਿਚ ਘੱਟ ਹਿੰਸਾ ਹੋਵੇਗੀ।

ਟਰੰਪ ਦਾ ਸੁਪਰੀਮ ਕੋਰਟ ਨੂੰ ਲੈ ਕੇ ਬਿਆਨ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੀ ਜੱਜ ਰੂਥ ਬੇਡਰ ਗਿੰਸਬਰਗ ਦੀ ਮੌਤ ਤੋਂ ਬਾਅਦ ਖਾਲੀ ਹੋਏ ਅਹੁਦੇ 'ਤੇ ਚੋਣਾਂ ਤੋਂ ਪਹਿਲਾਂ ਨਿਯੁਕਤੀ ਦੇ ਆਪਣੇ ਫੈਸਲਾ ਦਾ ਬਚਾਅ ਕੀਤਾ। ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੋਣਾਂ ਅਦਾਲਤ ਵਿਚ ਜਾ ਕੇ ਖਤਮ ਹੋਣਗੀਆਂ। ਜੱਜ ਰੂਥ ਬੇਡਰ ਦੀ 18 ਸਤੰਬਰ ਨੂੰ ਮੌਤ ਹੋ ਗਈ ਸੀ। ਟਰੰਪ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਸੁਪਰੀਮ ਕੋਰਟ ਵਿਚ ਖਤਮ ਹੋਵੇਗਾ ਅਤੇ ਉਥੇ 9 ਜੱਜਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਬਿਹਤਰ ਹੈ ਕਿ ਚੋਣਾਂ ਤੋਂ ਪਹਿਲਾਂ ਅਜਿਹਾ ਕਰ ਦਿੱਤਾ ਜਾਵੇ ਕਿਉਂਕਿ ਡੈਮੋਕ੍ਰੇਟਸ ਜੋ ਘੁਟਾਲਾ ਕਰ ਰਹੇ ਹਨ ਉਹ ਅਮਰੀਕੀ ਸੁਪਰੀਮ ਕੋਰਟ ਦੇ ਸਾਹਮਣੇ ਹੋਵੇਗਾ। ਡੋਨਾਲਡ ਟਰੰਪ ਨੇ ਫਿਰ ਤੋਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੇਲ ਰਾਹੀਂ ਹੋਣ ਵਾਲੀ ਵੋਟਰਾਂ ਨਾਲ ਧੋਖਾਧੜੀ ਆਸਾਨ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸ਼ਨੀਵਾਰ ਨੂੰ ਸੁਪਰੀਮ ਕੋਰਟ ਲਈ ਇਕ ਮਹਿਲਾ ਉਮੀਦਵਾਰ ਨੂੰ ਨਾਮਜ਼ਦ ਕਰਨਗੇ। ਉਨਾਂ ਦੀ ਜੱਜ ਰੂਥ ਬੇਡਰ ਦੀ ਥਾਂ ਨਿਯੁਕਤ ਹੋਵੇਗੀ।


author

Khushdeep Jassi

Content Editor

Related News