ਟਰੰਪ ਦਾ ਵੱਡਾ ਬਿਆਨ, ਭਾਰਤੀ ਪ੍ਰਤਿਭਾ ਦੁਨੀਆ 'ਚ ਬੇਮਿਸਾਲ, ਅਮਰੀਕਾ 'ਚ ਉਨ੍ਹਾਂ ਦਾ ਸਵਾਗਤ

Sunday, Sep 15, 2024 - 01:23 PM (IST)

ਟਰੰਪ ਦਾ ਵੱਡਾ ਬਿਆਨ, ਭਾਰਤੀ ਪ੍ਰਤਿਭਾ ਦੁਨੀਆ 'ਚ ਬੇਮਿਸਾਲ, ਅਮਰੀਕਾ 'ਚ ਉਨ੍ਹਾਂ ਦਾ ਸਵਾਗਤ

ਵਾਸਿੰਗਟਨ- ਡੋਨਾਲਡ ਟਰੰਪ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦੂਜੀ ਵਾਰ ਉਮੀਦਵਾਰ ਹਨ। ਆਪਣੀ ਬੇਬਾਕੀ ਲਈ ਜਾਣੇ ਜਾਂਦੇ ਟਰੰਪ ਨੂੰ ਜਿੱਤ ਦਾ ਪੂਰਾ ਭਰੋਸਾ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਲਈ ਵ੍ਹਾਈਟ ਹਾਊਸ 'ਚ ਉਨ੍ਹਾਂ ਤੋਂ ਬਿਹਤਰ ਕੋਈ ਰਾਸ਼ਟਰਪਤੀ ਨਹੀਂ ਹੋਵੇਗਾ। ਉਹ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ। ਟਰੰਪ ਨੇ ਕਿਹਾ ਕਿ ਅਮਰੀਕੀ ਜਨਤਾ ਜਾਣ ਚੁੱਕੀ ਹੈ ਕਿ ਕਮਲਾ ਹੈਰਿਸ ਬਹੁਤ ਮਾੜੀ ਰਾਸ਼ਟਰਪਤੀ ਸਾਬਤ ਹੋਵੇਗੀ। ਕਾਮਰੇਡ ਕਮਲਾ ਹੈਰਿਸ ਅਮਰੀਕੀ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕਢਵਾਏਗੀ, ਜਦੋਂ ਕਿ ਮੈਂ ਹਜ਼ਾਰਾਂ ਡਾਲਰ ਉਨ੍ਹਾਂ ਦੀਆਂ ਜੇਬਾਂ ਵਿੱਚ ਪਾਉਣ ਜਾ ਰਿਹਾ ਹਾਂ।

ਭਾਰਤ ਸਬੰਧੀ ਆਪਣੀਆਂ ਯੋਜਨਾਵਾਂ ਦਾ ਕੀਤਾ ਖੁਲਾਸਾ

ਕਮਲਾ 'ਤੇ ਭਾਰਤੀ ਪ੍ਰਵਾਸੀਆਂ ਨੂੰ ਲੈਕੇ ਪੁੱਛੇ ਗਏ ਕੁਝ ਸਵਾਲਾਂ ਦਾ ਟਰੰਪ ਨੇ ਜਵਾਬ ਦਿੱਤਾ। ਟਰੰਪ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਦੂਜੀ ਵਾਰ ਜਿੱਤ ਮਿਲਦੀ ਹੈ ਤਾਂ ਭਾਰਤ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ? ਇਸ 'ਤੇ ਟਰੰਪ ਨੇ ਕਿਹਾ ਕਿ  ਭਾਰਤੀ ਅਮਰੀਕੀ ਮੇਰੇ ਸਮਰਥਕ ਹਨ। ਪਿਛਲੀਆਂ ਚੋਣਾਂ ਵਿੱਚ ਵੀ ਮੈਨੂੰ ਉਨ੍ਹਾਂ ਦਾ ਪੂਰਾ ਸਮਰਥਨ ਮਿਲਿਆ ਸੀ। ਅਮਰੀਕਾ ਵਿਚ ਭਾਰਤੀਆਂ ਦੀ ਮਜ਼ਬੂਤ ​​ਮੌਜੂਦਗੀ ਦੇਖੀ ਜਾ ਸਕਦੀ ਹੈ। ਇਸ ਦਾ ਕਾਰਨ ਉਨ੍ਹਾਂ ਦੀ ਬੇਮਿਸਾਲ ਪ੍ਰਤਿਭਾ ਹੈ। ਮੇਰੀ ਚੋਣ ਮੁਹਿੰਮ ਵਿੱਚ ਸ਼ਾਮਲ ਭਾਰਤੀ ਸਖ਼ਤ ਮਿਹਨਤ ਕਰ ਰਹੇ ਹਨ। ਮੇਰੀ ਭਾਰਤ ਫੇਰੀ ਦੌਰਾਨ ਮੇਰਾ ਨਿੱਘਾ ਸੁਆਗਤ ਮੈਨੂੰ ਅਜੇ ਵੀ ਯਾਦ ਹੈ। ਮੈਂ ਗਾਰੰਟੀ ਦਿੰਦਾ ਹਾਂ ਕਿ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਦੇ ਰੂਪ ਵਿਚ ਭਾਰਤੀਆਂ ਦਾ ਮੇਰੇ ਤੋਂ ਵਧੀਆ ਦੋਸਤ ਨਹੀਂ ਹੋ ਸਕਦਾ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ, ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਅੱਗੇ ਵਧ ਰਿਹਾ ਹੈ। ਮੈਂ ਆਪਣੀ ਦੂਜੀ ਪਾਰੀ ਵਿਚ ਪੀ.ਐਮ ਮੋਦੀ ਨਾਲ ਕੰਮ ਕਰਨ ਲਈ ਬਹੁਤ ਉਤਸੁਕ ਹਾਂ।

ਇਮੀਗ੍ਰੇਸ਼ਨ ਸਬੰਧੀ ਸਵਾਲ ਤੇ ਟਰੰਪ ਨੇ ਦਿੱਤਾ ਇਹ ਜਵਾਬ    

ਉਕਤ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਮੇਰਾ ਸਖਤ ਰੁਖ ਹੈ। ਰਾਸ਼ਟਰਪਤੀ ਹੋਣ ਦੇ ਨਾਤੇ, ਮੈਂ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕੀਤੀ। ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਾਨੂੰਨੀ ਪ੍ਰਵਾਸੀਆਂ, ਖਾਸ ਕਰਕੇ ਭਾਰਤੀਆਂ ਦਾ ਸੁਆਗਤ ਕਰਦਾ ਹਾਂ। ਮੈਂ ਹਾਲ ਹੀ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਗ੍ਰੈਜੂਏਟ ਹੋਣ ਵਾਲੇ ਭਾਰਤੀ ਅਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਆਟੋਮੈਟਿਕ ਰੂਟ ਰਾਹੀਂ ਗ੍ਰੀਨ ਕਾਰਡ ਮਿਲਣਾ ਚਾਹੀਦਾ ਹੈ। ਯਾਨੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਵਿੱਚ ਪੱਕੇ ਤੌਰ 'ਤੇ ਸੈਟਲ ਹੋਣ ਲਈ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਹਾਰਵਰਡ ਅਤੇ ਐਮ.ਆਈ.ਟੀ ਦੇ ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ ਪਰਤਦੇ ਹਨ। ਇਹ ਅਮਰੀਕਾ ਲਈ ਬਹੁਤ ਵੱਡਾ ਨੁਕਸਾਨ ਹੈ। ਇਸ ਲਈ ਮੈਂ ਗ੍ਰੈਜੂਏਸ਼ਨ ਪੂਰੀ ਕਰਨ ਵਾਲਿਆਂ ਨੂੰ ਗ੍ਰੀਨ ਕਾਰਡ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮੇਰੀ ਸਕੀਮ ਡਿਗਰੀ ਧਾਰਕਾਂ ਅਤੇ ਹੁਨਰਮੰਦ ਕਾਮਿਆਂ ਲਈ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਹੋਵੇਗੀ। ਇਸ ਨਾਲ ਹੋਰ ਅਮਰੀਕੀ ਕਾਮਿਆਂ ਦੀਆਂ ਨੌਕਰੀਆਂ ਵੀ ਨਹੀਂ ਖੋਹੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਕੌੜਾ ਸੱਚ, ਇੱਜ਼ਤ ਨਾਲ ਸਮਝੌਤਾ ਕਰ ਰਹੀਆਂ ਕੁੜੀਆਂ

 ਕਮਲਾ ਹੈਰਿਸ ਦੀ ਇਮੀਗ੍ਰੇਸ਼ਨ ਪਾਲਿਸੀ 'ਤੇ ਟਰੰਪ ਨੇ ਦਿੱਤਾ ਇਹ ਜਵਾਬ

ਟਰੰਪ ਨੇ ਕਿਹਾ ਕਿ ‘ਕਾਮਰੇਡ’ ਕਮਲਾ ਹੈਰਿਸ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਦੁਨੀਆ ਭਰ ਦੀਆਂ ਜੇਲ੍ਹਾਂ ਵਿੱਚੋਂ ਅਪਰਾਧੀ ਅਤੇ ਅੱਤਵਾਦੀ ਸਰਹੱਦ ਪਾਰ ਕਰਕੇ ਅਮਰੀਕਾ ਆ ਰਹੇ ਹਨ। ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਘੁਸਪੈਠੀਆ ਅਮਰੀਕਾ ਵਿੱਚ ਜੰਗਲ ਰਾਜ ਬਣਾ ਰਹੇ ਹਨ। ਰਾਸ਼ਟਰਪਤੀ ਬਣਦਿਆਂ ਹੀ ਮੈਂ ਦੋ ਕਰੋੜ ਘੁਸਪੈਠੀਆਂ ਨੂੰ ਬਾਹਰ ਕੱਢਣ ਜਾ ਰਿਹਾ ਹਾਂ। ਕਮਲਾ ਨਾ ਤਾਂ ਇਹ ਕਰ ਸਕੀ ਹੈ ਅਤੇ ਨਾ ਹੀ ਕਰ ਸਕਦੀ ਹੈ।

ਰਾਸ਼ਟਰਪਤੀ ਕਾਰਜਕਾਲ 'ਤੇ ਸਵਾਲ ਚੁੱਕਣ ਬਾਰੇ ਟਰੰਪ ਨੇ ਦਿੱਤਾ ਇਹ ਜਵਾਬ

ਟਰੰਪ ਨੇ ਕਿਹਾ ਕਿ  ਕਮਲਾ ਅਤੇ ਉਸ ਦੇ 'ਹੈਂਡਲਰ' ਮੇਰੇ 'ਤੇ ਇਲਜ਼ਾਮ ਲਗਾ ਰਹੇ ਹਨ ਜਿਵੇਂ ਮੈਂ ਬਾਹਰ ਜਾਣ ਵਾਲਾ ਰਾਸ਼ਟਰਪਤੀ ਹਾਂ। ਜਦੋਂ ਕਿ ਇਹ ਲੋਕ (ਡੈਮੋਕ੍ਰੇਟਿਕ) ਪਿਛਲੇ ਚਾਰ ਸਾਲਾਂ ਤੋਂ ਸੱਤਾ ਵਿੱਚ ਹਨ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਮੈਂ ਸੱਤਾ ਤੋਂ ਬਾਹਰ ਹਾਂ, ਪਰ ਮੇਰੇ 'ਤੇ ਅਜਿਹੇ ਦੋਸ਼ ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਮੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਮਲਾ ਇਸ ਭੁਲੇਖੇ ਵਿਚ ਹੈ ਕਿ ਜਨਤਾ ਉਸ ਦੇ ਝੂਠ ਦਾ ਪਤਾ ਨਹੀਂ ਲਗਾ ਸਕੇਗੀ। ਬਾਈਡੇਨ-ਕਮਲਾ ਪ੍ਰਸ਼ਾਸਨ ਨੇ ਸਿਰਫ ਸੱਚ ਨੂੰ ਦਬਾਉਣ ਅਤੇ ਝੂਠ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮੇਲਾਨੀਆ ਟਰੰਪ ਨੇ FBI 'ਤੇ ਗੋਪਨੀਯਤਾ ਦੀ ਉਲੰਘਣਾ ਦਾ ਲਗਾਇਆ ਦੋਸ਼ 

ਇਜ਼ਰਾਈਲ-ਹਮਾਸ ਜੰਗ ਨੂੰ ਰੋਕਣ ਸਬੰਧੀ ਯੋਜਨਾ ਦਾ ਟਰੰਪ ਨੇ  ਕੀਤਾ ਖੁਲਾਸਾ

ਟਰੰਪ ਮੁਤਾਬਕ ਕਮਲਾ ਹੈਰਿਸ ਯਹੂਦੀਆਂ ਨੂੰ ਨਫ਼ਰਤ ਕਰਦੀ ਹੈ। ਜੇਕਰ ਕਮਲਾ ਚੋਣਾਂ ਜਿੱਤ ਜਾਂਦੀ ਹੈ ਤਾਂ ਇਜ਼ਰਾਈਲ ਦੀ ਤਬਾਹੀ ਤੈਅ ਹੈ। ਅਸਲ ਵਿੱਚ ਡੈਮੋਕ੍ਰੇਟਸ ਹਮਾਸ ਦੇ ਸਮਰਥਕ ਹਨ। ਉਨ੍ਹਾਂ ਦੇ ਵੱਡੇ ਨੇਤਾ ਫਲਸਤੀਨ ਦੇ ਨਾਂ 'ਤੇ ਹਮਾਸ ਨੂੰ ਉਤਸ਼ਾਹਿਤ ਕਰਦੇ ਹਨ। ਫਿਲਹਾਲ ਅਮਰੀਕੀ ਲੀਡਰਸ਼ਿਪ ਦੀ ਕਮਜ਼ੋਰੀ ਕਾਰਨ ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਇਕ ਸਾਲ ਬਾਅਦ ਵੀ ਰਿਹਾਅ ਨਹੀਂ ਕੀਤਾ ਗਿਆ। ਇਨ੍ਹਾਂ ਬੰਧਕਾਂ ਵਿੱਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਡੈਮੋਕ੍ਰਟਸ ਅੰਤਰਰਾਸ਼ਟਰੀ ਨੀਤੀ ਵਿੱਚ ਅਸਫਲ ਰਹੇ ਹਨ। ਇਜ਼ਰਾਈਲ-ਹਮਾਸ ਜੰਗ ਨੂੰ ਰੋਕਣ ਲਈ ਅਮਰੀਕਾ ਨੂੰ ਆਪਣੀ ਤਾਕਤ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਬਿਨਾਂ ਸੋਚੇ ਸਮਝੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਸੀ। ਕਿਸੇ ਵੀ ਅੰਤਰਰਾਸ਼ਟਰੀ ਮੁੱਦੇ 'ਤੇ ਫ਼ੈਸਲੇ ਅਮਰੀਕੀ ਹਿੱਤਾਂ ਨੂੰ ਮੁੱਖ ਰੱਖ ਕੇ ਲਏ ਜਾਣੇ ਚਾਹੀਦੇ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News