ਬਹੁਤ ਵਧੀਆ ਪੱਧਰ ''ਤੇ ਹਨ ਭਾਰਤ-US ਸਬੰਧ, ਟਰੰਪ ਪ੍ਰਸ਼ਾਸਨ ''ਚ ਇੰਝ ਹੀ ਰਹਿਣ ਦੀ ਉਮੀਦ: ਬਾਈਡੇਨ ਪ੍ਰਸ਼ਾਸਨ
Wednesday, Dec 18, 2024 - 11:32 AM (IST)

ਵਾਸ਼ਿੰਗਟਨ (ਏਜੰਸੀ)- ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਭਾਰਤ-ਅਮਰੀਕਾ ਦੇ ਸੰਬੰਧਾਂ ਨੂੰ "ਬਹੁਤ ਮਜ਼ਬੂਤ ਸਥਿਤੀ" ਵਿੱਚ ਛੱਡ ਕੇ ਜਾ ਰਹੇ ਹਨ ਅਤੇ ਵਿਸ਼ਵਾਸ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਵੀ ਸਬੰਧ ਅਜਿਹੇ ਹੀ ਰਹਿਣਗੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਜਨਵਰੀ 'ਚ ਅਹੁਦੇ ਦੀ ਸਹੁੰ ਚੁੱਕਣਗੇ, ਜਿਸ ਦੇ ਨਾਲ ਮੌਜੂਦਾ ਬਾਈਡੇਨ ਪ੍ਰਸ਼ਾਸਨ ਦਾ ਕਾਰਜਕਾਲ ਖਤਮ ਹੋ ਜਾਵੇਗਾ। ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਅਮਰੀਕਾ-ਭਾਰਤ ਸਬੰਧਾਂ ਨੂੰ ਲੈ ਕੇ ਬਹੁਤ ਉਤਸ਼ਾਹੀ ਹਾਂ। ਡੇਲਾਵੇਅਰ ਵਿੱਚ ਕਵਾਡ ਸਿਖਰ ਸੰਮੇਲਨ ਦੇ ਇਲਾਵਾ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵਿਚਕਾਰ ਬਹੁਤ ਉੱਚ ਪੱਧਰੀ ਸਬੰਧ ਰਹੇ ਹਨ ਅਤੇ ਅਸੀਂ ਬਾਈਡੇਨ ਪ੍ਰਸ਼ਾਸਨ ਦੇ ਆਖਰੀ ਕੁੱਝ ਹਫ਼ਤਿਆਂ ਵਿੱਚ ਇਸੇ ਤਰ੍ਹਾਂ ਦੇ ਸਬੰਧ ਰਹਿਣ ਦੀ ਉਮੀਦ ਕਰਦੇ ਹਾਂ।”
ਇਹ ਵੀ ਪੜ੍ਹੋ: ਚੇਨਈ 'ਚ ਜਨਮੀ ਭਾਰਤੀ-ਅਮਰੀਕੀ ਨੇ ਜਿੱਤਿਆ 'ਮਿਸ ਇੰਡੀਆ USA' 2024 ਦਾ ਖਿਤਾਬ
ਕੈਂਪਬੈਲ, ਪ੍ਰਮੁੱਖ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਦੇ ਨਾਲ, ਮੰਗਲਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਦੇ ਪੁਲਾੜ ਯਾਤਰੀਆਂ ਨੂੰ ਮਿਲਣ ਲਈ ਹਿਊਸਟਨ ਆਏ ਸਨ। ਇਹ ਪੁਲਾੜ ਯਾਤਰੀ ਅਗਲੇ ਸਾਲ NASA ਨਾਲ ਸਾਂਝੇਦਾਰੀ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਮਿਸ਼ਨ ਦੀ ਅਗਵਾਈ ਕਰਨ ਲਈ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਸਿਖਲਾਈ ਲੈ ਰਹੇ ਹਨ। ਕੈਂਪਬੈਲ ਨੇ ਕਿਹਾ, "ਸਾਨੂੰ ਭਰੋਸਾ ਹੈ ਕਿ ਅਸੀਂ ਆਉਣ ਵਾਲੇ ਟਰੰਪ ਪ੍ਰਸ਼ਾਸਨ ਨੂੰ ਚੰਗੀ ਸਥਿਤੀ ਵਿੱਚ ਦੁਵੱਲੇ ਸਬੰਧਾਂ ਨੂੰ ਸੌਂਪਾਂਗੇ। ਉਦਯੋਗ, ਤਕਨਾਲੋਜੀ, ਵਿੱਤ ਅਤੇ ਰੱਖਿਆ ਵਿੱਚ ਹਿੱਤਧਾਰਕਾਂ ਦਾ ਮਹੱਤਵਪੂਰਨ ਸਮਰਥਨ ਜਾਰੀ ਰਹੇਗਾ। ਸਪੇਸ-ਸਬੰਧਤ ਯਤਨਾਂ ਵਿੱਚ ਅਮਰੀਕਾ ਅਤੇ ਭਾਰਤ ਵਿਚਕਾਰ ਸਾਂਝੇਦਾਰੀ ਬਹੁਤ ਮਹੱਤਵ ਰੱਖਦੀ ਹੈ।"
ਇਹ ਵੀ ਪੜ੍ਹੋ: ਵੱਡਾ ਹਾਦਸਾ; ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 25 ਲੋਕਾਂ ਦੀ ਮੌਤ, ਕਈ ਲਾਪਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8