ਟਰੰਪ ਦੀ ਹਮਾਸ ਨੂੰ ਚੇਤਾਵਨੀ,'ਜੇਕਰ ਗਾਜ਼ਾ 'ਚ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਨਾ ਕੀਤਾ ਤਾਂ...
Wednesday, Jan 08, 2025 - 01:10 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਉਨ੍ਹਾਂ ਦੇ ਕਾਰਜਕਾਲ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਪੱਛਮੀ ਏਸ਼ੀਆ ਵਿਚ ਤਬਾਹੀ ਮਚ ਜਾਵੇਗੀ। ਟਰੰਪ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਜੇਕਰ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਉਹ ਕੀ ਕਾਰਵਾਈ ਕਰਨਗੇ। ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਹਮਲਾ ਕਰਕੇ ਵੱਡੀ ਗਿਣਤੀ 'ਚ ਲੋਕਾਂ ਨੂੰ ਬੰਧਕ ਬਣਾ ਲਿਆ ਸੀ।
ਇਹ ਵੀ ਪੜ੍ਹੋ: ਕੀ ਕੈਨੇਡਾ ਬਣੇਗਾ ਅਮਰੀਕਾ ਦਾ 51ਵਾਂ ਰਾਜ? ਟਰੰਪ ਨੇ 'ਆਰਥਿਕ ਤਾਕਤ' ਵਰਤਣ ਦੀ ਦਿੱਤੀ ਧਮਕੀ!
ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 100 ਲੋਕ ਅਜੇ ਵੀ ਹਮਾਸ ਦੇ ਕਬਜ਼ੇ ਵਿਚ ਹਨ, ਜਿਨ੍ਹਾਂ ਵਿਚ ਕੁਝ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਹੁਣ ਤੱਕ ਕਈ ਬੰਧਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਫਲੋਰੀਡਾ ਦੇ ਮਾਰ-ਏ-ਲਾਗੋ ਵਿਖੇ ਪੱਤਰਕਾਰਾਂ ਨੂੰ ਕਿਹਾ, "ਜੇਕਰ ਬੰਧਕਾਂ ਨੂੰ ਵਾਪਸ ਨਹੀਂ ਭੇਜਿਆ ਗਿਆ, ਤਾਂ ਸਭ ਕੁਝ ਗਲਤ ਹੋ ਜਾਵੇਗਾ। ਮੈਂ ਤੁਹਾਡੀ ਗੱਲਬਾਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਜੇਕਰ ਉਹ ਮੇਰੇ ਅਹੁਦਾ ਸੰਭਾਲਣ ਤੱਕ ਵਾਪਸ ਨਹੀਂ ਆਉਂਦੇ ਤਾਂ ਪੱਛਮੀ ਏਸ਼ੀਆ ਵਿੱਚ ਸਭ ਕੁਝ ਵਿਗੜ ਜਾਵੇਗਾ।"
ਇਹ ਵੀ ਪੜ੍ਹੋ: ਪਿਤਾ ਕਰਦਾ ਸੀ ਜਿਨਸੀ ਸ਼ੋਸ਼ਣ, ਧੀਆਂ ਨੇ ਲਾ 'ਤੀ ਅੱਗ
ਉਹ ਅਮਰੀਕੀ ਬੰਧਕਾਂ ਦੀ ਰਿਹਾਈ 'ਤੇ ਹਮਾਸ ਨਾਲ ਗੱਲਬਾਤ ਦੀ ਸਥਿਤੀ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਟਰੰਪ ਨੇ ਹਮਾਸ ਨੂੰ 20 ਜਨਵਰੀ ਤੱਕ ਸਾਰੇ ਬੰਧਕਾਂ ਨੂੰ ਰਿਹਾਅ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, "ਇਹ ਹਮਾਸ ਲਈ ਚੰਗਾ ਨਹੀਂ ਹੋਵੇਗਾ, ਅਤੇ ਸੱਚ ਕਹਾਂ ਤਾਂ ਇਹ ਕਿਸੇ ਲਈ ਵੀ ਚੰਗਾ ਨਹੀਂ ਹੋਵੇਗਾ। ਸਭ ਕੁਝ ਬਰਬਾਦ ਹੋ ਜਾਵੇਗਾ। ਮੈਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ ਪਰ ਅਜਿਹਾ ਹੀ ਹੈ। ਉਨ੍ਹਾਂ ਨੂੰ ਬੰਧਕਾਂ ਨੂੰ ਬਹੁਤ ਪਹਿਲਾਂ ਛੱਡ ਦੇਣਾ ਚਾਹੀਦਾ ਸੀ। 7 ਅਕਤੂਬਰ ਵਰਗਾ ਹਮਲਾ ਕਦੇ ਨਹੀਂ ਹੋਣਾ ਚਾਹੀਦਾ ਸੀ।"
ਇਹ ਵੀ ਪੜ੍ਹੋ: ਕੌਣ ਹੈ ਅਨੀਤਾ ਆਨੰਦ ਜੋ ਬਣ ਸਕਦੀ ਹੈ ਕੈਨੇਡਾ ਦੀ ਪ੍ਰਧਾਨ ਮੰਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8