ਟਰੰਪ ਨੇ ਮਹਾਦੋਸ਼ ਦੀ ਸੁਣਵਾਈ ''ਤੇ ਵਿਰੋਧ ਕਾਇਮ

Friday, Jan 10, 2020 - 01:20 AM (IST)

ਟਰੰਪ ਨੇ ਮਹਾਦੋਸ਼ ਦੀ ਸੁਣਵਾਈ ''ਤੇ ਵਿਰੋਧ ਕਾਇਮ

ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ ਦੀ ਸੁਣਵਾਈ ਨੂੰ ਲੈ ਕੇ ਬਣਿਆ ਗਤੀਰੋਧ ਹੋਰ ਵਧ ਗਿਆ ਹੈ ਅਤੇ ਸੈਨੇਟ 'ਚ ਬਹੁਮਤ ਦਲ ਦੇ ਨੇਤਾ ਮਿਚ ਮੈੱਕਕੋਨੇਲ ਨੇ ਆਖਿਆ ਕਿ ਡੈਮੋਕ੍ਰੇਟ ਦੇ ਨਾਲ ਕੋਈ ਸੌਦੇਬਾਜ਼ੀ ਨਹੀਂ ਕੀਤੀ ਜਾਵੇਗੀ। ਉਥੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਇਸ ਸਬੰਧ 'ਚ ਹੋਰ ਸਬੂਤਾਂ ਦੀ ਮੰਗ ਕੀਤੀ ਹੈ।

ਸੈਨੇਟ 'ਚ ਬਹੁਮਤ ਹੋਣ ਵਿਚਾਲੇ ਰਿਪਬਲਿਕਨ ਪਾਰਟੀ ਨੂੰ ਜਲਦ ਹੀ ਟਰੰਪ ਨੂੰ ਦੋਸ਼ ਮੁਕਤ ਕਰਨ ਲਈ ਸੁਣਵਾਈ ਦੀ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ ਪਰ ਮਹਾਦੋਸ਼ ਨਾਲ ਸਬੰਧਿਤ ਦਸਤਾਵੇਜ਼ ਭੇਜਣ ਦੇ ਪ੍ਰਤੀ ਨੈਂਸੀ ਦੀ ਆਪਣੀ ਇੱਛਾ ਨਾਲ ਪ੍ਰਕਿਰਿਆ ਰੁਕ ਗਈ ਹੈ। ਮੈੱਕਕੋਨੇਲ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਆਖਿਆ ਕਿ ਸੈਨੇਟ ਦੀ ਪ੍ਰਕਿਰਿਆ ਨੂੰ ਲੈ ਕੇ ਹੇਠਲੇ ਸਦਨ ਦੇ ਨਾਲ ਕੋਈ ਮੇਲਜੋਲ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਅਸੀਂ ਇਸ ਮਹਾਦੋਸ਼ ਦੀ ਸੁਣਵਾਈ ਲਈ ਆਪਣੇ ਅਧਿਕਾਰ ਨੂੰ ਘੱਟ ਨਹੀਂ ਕਰਾਂਗੇ। ਡੈਮੋਕ੍ਰੇਟ ਦੀ ਵਾਰੀ ਪੂਰੀ ਹੋ ਗਈ ਹੈ। ਟਰੰਪ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਪੇਲੋਸੀ ਮਹਾਦੋਸ਼ ਨਾਲ ਸਬੰਧਿਤ ਦਸਤਾਵੇਜ਼ ਨਹੀਂ ਸੌਂਪਣਾ ਚਾਹੁੰਦੀ ਜੋ ਭ੍ਰਿਸ਼ਟ ਨੇਤਾਵਾਂ ਵੱਲੋਂ ਫਰਜ਼ੀ ਤਰੀਕੇ ਨਾਲ ਤਿਆਰ ਕੀਤੇ ਗਏ ਸਨ।


author

Khushdeep Jassi

Content Editor

Related News