ਕੋਰੋਨਾ ਦਾ ਟੀਕਾ ਪਹਿਲਾਂ ਲਿਆਉਣ ਲਈ ਚੀਨ ਨਾਲ ਕੰਮ ਕਰਨ ਲਈ ਤਿਆਰ : ਟਰੰਪ
Wednesday, Jul 22, 2020 - 09:23 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਕੋਰੋਨਾ ਦਾ ਟੀਕਾ ਲਿਆਉਣ ਲਈ ਚੀਨ ਸਣੇ ਕਿਸੇ ਵੀ ਦੇਸ਼ ਨਾਲ ਕੰਮ ਕਰਨ ਲਈ ਤਿਆਰ ਹੈ। ਕੋਵਿਡ -19 ਟੀਕਾ ਪਹਿਲਾਂ ਲਿਆਉਣ ਲਈ ਚੀਨ ਨਾਲ ਕੰਮ ਕਰਨ ਦੇ ਸਵਾਲ ਦੇ ਜਵਾਬ ਵਿਚ ਟਰੰਪ ਨੇ ਮੰਗਲਵਾਰ ਨੂੰ ਕਿਹਾ, "ਚੰਗੇ ਨਤੀਜੇ ਪ੍ਰਾਪਤ ਕਰਨ ਲਈ ਅਸੀਂ ਕਿਸੇ ਵੀ ਦੇਸ਼ ਨਾਲ ਕੰਮ ਕਰਨ ਲਈ ਤਿਆਰ ਹਾਂ।"
ਉਨ੍ਹਾਂ ਕਿਹਾ ਕਿ ਅਸੀਂ ਟੀਕਾ ਵਿਕਸਿਤ ਕਰਨ ਅਤੇ ਦਵਾਈ ਦੇ ਵਿਕਾਸ ਵਿਚ ਬਹੁਤ ਵਧੀਆ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਟੀਕੇ ਦੇ ਉਮੀਦ ਨਾਲੋਂ ਬਹੁਤ ਪਹਿਲਾਂ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਇਹ ਲੋਕਾਂ ਨੂੰ ਤੁਰੰਤ ਉਪਲੱਬਧ ਹੋਵੇਗਾ ਕਿਉਂਕਿ ਅਮਰੀਕੀ ਫੌਜ ਇਸ ਨੂੰ ਵੰਡਣ ਵਿੱਚ ਸਹਾਇਤਾ ਕਰੇਗੀ।