ਅਮਰੀਕਾ ''ਚ ਕੋਰੋਨਾ ਸੰਕਟ ਦੇ ਬਾਵਜੂਦ ਟਰੰਪ ਸਕੂਲ ਖੋਲ੍ਹਣ ਲਈ ਪਾ ਰਹੇ ਦਬਾਅ

Sunday, Aug 16, 2020 - 07:08 PM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਬੇਕਾਬੂ ਸਥਿਤੀ ਦੇ ਬਾਵਜੂਦ ਸਕੂਲ ਮੁੜ ਖੋਲ੍ਹਣ 'ਤੇ ਜ਼ੋਰ ਦਿੱਤਾ ਹੈ। ਦਿ ਗਾਰਡੀਅਨ ਅਖਬਾਰ ਦੀ ਰਿਪੋਰਟ ਅਨੁਸਾਰ ਟਰੰਪ ਨੇ ਕਿਹਾ ਕਿ ਸਾਨੂੰ ਆਪਣੇ ਸਕੂਲ ਅਤੇ ਕਾਰੋਬਾਰ ਖੋਲ੍ਹਣੇ ਪੈਣਗੇ।

ਬੱਚਿਆਂ ਵਿਚ ਅਕਸਰ ਹਲਕੇ ਲੱਛਣ ਹੀ ਹੁੰਦੇ ਹਨ ਅਤੇ ਡਾਕਟਰੀ ਪੇਚੀਦਗੀਆਂ ਵੀ ਘੱਟ ਹੀ ਮਿਲਦੀਆਂ ਹਨ। ਇਸ ਦੌਰਾਨ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ 53 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ।

ਦਿ ਗਾਰਡੀਅਨ ਮੁਤਾਬਕ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਕੂਲ ਸ਼ੁਰੂ ਨਹੀਂ ਕਰਦੇ ਤਾਂ ਬੱਚੇ ਪ੍ਰਭਾਵਤ ਹੋਣਗੇ। ਟਰੰਪ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਦਬਾਅ ਬਣਾ ਰਿਹਾ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਵਾਲੇ ਸਕੂਲਾਂ ਨੂੰ ਵਿੱਤੀ ਸਹਾਇਤਾ ਰੋਕ ਦਿੱਤੀ ਜਾਏਗੀ। ਅਮਰੀਕਾ ਵਿਚ ਚੋਣ ਮੁਹਿੰਮ ਦੇ ਮੱਦੇਨਜ਼ਰ ਸਕੂਲਾਂ ਦਾ ਦੁਬਾਰਾ ਖੁੱਲ੍ਹਣਾ ਦੇਸ਼ ਦੀ ਆਰਥਿਕਤਾ ਵਿਚ ਸੁਧਾਰ ਲਿਆਉਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ।


Sanjeev

Content Editor

Related News