ਅਮਰੀਕਾ 'ਚ 'ਮਹਿੰਗੇ' ਡੇਲਾਈਟ ਸੇਵਿੰਗ ਟਾਈਮ ਨੂੰ ਕਰਾਂਗਾ ਖਤਮ: ਟਰੰਪ
Saturday, Dec 14, 2024 - 09:55 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਅਮਰੀਕਾ ਵਿਚ ਡੇਲਾਈਟ ਸੇਵਿੰਗ ਟਾਈਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਇਹ ਦੇਸ਼ ਲਈ ਅਸੁਵਿਧਾਜਨਕ ਅਤੇ ਮਹਿੰਗਾ ਹੈ। ਅਮਰੀਕਾ ਵਿੱਚ ਡੇਲਾਈਟ ਸੇਵਿੰਗ ਟਾਈਮ ਮਾਰਚ ਦੇ ਦੂਜੇ ਐਤਵਾਰ ਨੂੰ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਖਤਮ ਹੁੰਦਾ ਹੈ। ਸਮਾਂ ਤਬਦੀਲੀ ਸਥਾਨਕ ਸਮੇਂ ਅਨੁਸਾਰ ਸਵੇਰੇ 2:00 ਵਜੇ ਹੁੰਦੀ ਹੈ।
ਇਹ ਵੀ ਪੜ੍ਹੋ: 2040 ਤੱਕ ਤਪਦਿਕ ਕਾਰਨ 80 ਲੱਖ ਮੌਤਾਂ ਹੋਣ ਦਾ ਖਦਸ਼ਾ
ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਟਰੂਥ ਸੋਸ਼ਲ 'ਤੇ ਇਕ ਪੋਸਟ 'ਚ ਕਿਹਾ, ''ਰਿਪਬਲਿਕਨ ਪਾਰਟੀ ਡੇਲਾਈਟ ਸੇਵਿੰਗ ਟਾਈਮ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਡੇਲਾਈਟ ਸੇਵਿੰਗ ਟਾਈਮ ਅਸੁਵਿਧਾਜਨਕ ਹੈ। ਇਹ ਸਾਡੀ ਕੌਮ ਲਈ ਬਹੁਤ ਮਹਿੰਗਾ ਹੈ। ਜਨਵਰੀ ਵਿੱਚ, ਰਿਪਬਲਿਕਨ ਪਾਰਟੀ ਅਮਰੀਕੀ ਕਾਂਗਰਸ ਦੇ ਦੋ ਸਦਨਾਂ - ਪ੍ਰਤੀਨਿਧੀ ਸਭਾ ਅਤੇ ਸੈਨੇਟ 'ਤੇ ਕੰਟਰੋਲ ਹਾਸਲ ਕਰ ਲਵੇਗੀ। ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਇਹ ਵੀ ਪੜ੍ਹੋ: ਕੈਨੇਡਾ 'ਚ 3 ਭਾਰਤੀ ਵਿਦਿਆਰਥੀਆਂ ਦਾ ਕਤਲ; ਭਾਰਤ ਨੇ ਪ੍ਰਗਟਾਇਆ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8