ਟਰੰਪ ਨੇ ਧਾਰਮਿਕ ਆਜ਼ਾਦੀ ਨੂੰ ਲੈ ਕੀਤੀ ਵੱਖ-ਵੱਖ ਦੇਸ਼ਾਂ ਦੇ 27 ਲੋਕਾਂ ਨਾਲ ਕੀਤੀ ਮੁਲਾਕਾਤ

07/20/2019 2:42:25 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਾਰਮਿਕ ਆਜ਼ਾਦੀ ਦੀ ਆਪਣੀ ਨੀਤੀ ਦੇ ਤਹਿਤ ਚੀਨ, ਤੁਰਕੀ, ਪਾਕਿਸਤਾਨ, ਉੱਤਰ ਕੋਰੀਆ, ਈਰਾਨ ਅਤੇ ਮਿਆਂਮਾਰ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਕੁਲ 27 ਲੋਕਾਂ ਨੇ ਟਰੰਪ ਨਾਲ ਮੁਲਾਕਾਤ ਕਰ ਖੁਦ 'ਤੇ ਹੋ ਰਹੇ ਅਤਿਆਚਾਰਾਂ ਅਤੇ ਭੇਦਭਾਵਾਂ ਦੀ ਜਾਣਕਾਰੀ ਦਿੱਤੀ। ਇਨਾਂ 'ਚ ਚੀਨ ਦੇ 2 ਉਇਗਰ ਮੁਸਲਮਾਨਾਂ, ਇਕ ਤਿੱਬਤੀ ਬੌਧ ਅਤੇ ਇਕ ਈਸਾਈ ਨਾਗਰਿਕ ਸ਼ਾਮਲ ਸਨ।

ਮਿਆਂਮਾਰ ਦੇ ਰੋਹਿੰਗੀਆਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਟਰੰਪ ਨੂੰ 2017 'ਚ ਹੋਏ ਕਤਲੇਆਮ ਦੇ ਬਾਰੇ 'ਚ ਦੱਸਿਆ। ਜ਼ਿਕਰਯੋਗ ਹੈ ਕਿ ਕਤਲੇਆਮ ਲਈ ਜ਼ਿੰਮੇਵਾਰ ਮਿਆਂਮਾਰ ਦੇ ਫੌਜ ਪ੍ਰਮੁੱਖ ਮਿਨ ਆਂਗ ਲੈਂਗ ਨੂੰ ਅਮਰੀਕਾ ਨੇ ਮੰਗਲਵਾਰ ਨੂੰ ਹੀ ਬੈਨ ਲਾ ਦਿੱਤਾ ਹੈ। ਇਸ ਤੋਂ ਇਲਾਵਾ ਟਰੰਪ ਨੇ ਮਿਆਂਮਾਰ, ਵਿਅਤਨਾਮ, ਉੱਤਰ ਕੋਰੀਆ, ਤੁਰਕੀ, ਕਿਊਬਾ, ਇਰੀਟ੍ਰੀਆ, ਨਾਇਜ਼ੀਰੀਆ, ਦੇ ਈਸਾਰੀਆਂ ਨਾਲ ਮੁਲਾਕਾਤ ਕੀਤੀ। ਅਫਗਾਨਿਸਤਾਨ, ਸੂਡਾਨ, ਨਿਊਜ਼ੀਲੈਂਡ ਦੇ ਮੁਸਲਮਾਨ, ਇਰਾਕ ਨਿਵਾਸੀ ਯਹੀਦੀ ਅਤੇ ਯਮਨ 'ਚ ਰਹਿਣ ਵਾਲੇ ਯਹੂਦੀ ਭਾਈਚਾਰੇ ਦੇ ਲੋਕਾਂ ਨੇ ਟਰੰਪ ਨੂੰ ਮਿਲ ਕੇ ਮਦਦ ਦੀ ਗੁਹਾਰ ਲਾਈ।


Khushdeep Jassi

Content Editor

Related News