ਟਰੰਪ ਦਾ ਇਹ ਕਹਿਣਾ 'ਗਲਤ' ਹੈ ਕਿ ਚੋਣ ਨਤੀਜਿਆਂ ਨੂੰ ਪਲਟਿਆ ਜਾ ਸਕਦਾ ਸੀ : ਪੇਂਸ

Saturday, Feb 05, 2022 - 11:27 PM (IST)

ਫਲੋਰਿਡਾ (ਅਮਰੀਕਾ)-ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਉਹ 2020 ਦੇ ਚੋਣ ਨਤੀਜਿਆਂ ਨੂੰ ਪਲਟ ਸਕਦੇ ਸਨ। ਉਨ੍ਹਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ 'ਗਲਤ' ਕਹਿ ਰਹੇ ਹਨ ਕਿ ਚੋਣ ਨਤੀਜਿਆਂ ਨੂੰ ਬਦਲਿਆ ਜਾ ਸਕਦਾ ਸੀ। ਸ਼ੁੱਕਰਵਾਰ ਨੂੰ ਫਲੋਰਿਡਾ 'ਚ 'ਕੰਜ਼ਰਵੇਟਿਵ ਫੈਡਰਲਿਸਟ ਸੋਸਾਇਟੀ' ਦੀ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ, ਪੇਂਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਗ ਗਲਤ ਹਨ।

ਇਹ ਵੀ ਪੜ੍ਹੋ : ਅਮਰੀਕਾ : ਵਰਜੀਨੀਆ ਦੇ ਹੁੱਕਾ ਬਾਰ 'ਚ ਗੋਲੀਬਾਰੀ, 1 ਦੀ ਮੌਤ ਤੇ 4 ਜ਼ਖਮੀ

ਮੈਨੂੰ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਈ ਅਧਿਕਾਰ ਨਹੀਂ ਸੀ। ਟਰੰਪ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਕੈਪਿਟਲ (ਅਮਰੀਕੀ ਸੰਸਦ ਭਵਨ) 'ਤੇ 6 ਜਨਵਰੀ ਨੂੰ ਹੋਏ ਹਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਨੂੰ ਇਸ ਦੀ ਜਾਂਚ ਵੀ ਕਰਨੀ ਚਾਹੀਦੀ ਹੈ ਕਿ 'ਮਾਈਕ ਪੇਂਸ ਨੇ ਮੁੜ ਤਸਦੀਕ ਜਾਂ ਪ੍ਰਵਾਨਗੀ ਲਈ ਵੋਟਾਂ ਨੂੰ ਵਾਪਸ ਕਿਉਂ ਨਹੀਂ ਭੇਜਿਆ।

ਇਹ ਵੀ ਪੜ੍ਹੋ : ਅਮਰੀਕਾ ਦੇ ਇਲੀਨੋਇਸ ਰਾਜ 'ਚ ਫਰਵਰੀ ਮਹੀਨਾ ਪੰਜਾਬੀ ਭਾਸ਼ਾ ਵਜੋਂ ਐਲਾਣਿਆ

ਉਨ੍ਹਾਂ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਕਿਹਾ ਸੀ ਕਿ ਉਹ (ਪੇਂਸ) ਚੋਣ ਨਤੀਜਿਆਂ ਨੂੰ ਉਲਟਾ ਸਕਦੇ ਸਨ। ਇਲੈਕਟਰੋਲ ਕਾਲਜ ਦੀਆਂ ਵੋਟਾਂਦੀ ਗਿਣਤੀ 'ਚ ਉਪ ਰਾਸ਼ਟਰਪਤੀ ਸਿਰਫ਼ ਇਕ ਰਸਮੀ ਭੂਮਿਕਾ ਨਿਭਾਉਂਦੇ ਹਨ ਅਤੇ ਗਿਣਤੀ 'ਚ ਦਖ਼ਲ ਕਰਨ ਦੀ ਕੋਈ ਵੀ ਕੋਸ਼ਿਸ਼ ਕਾਨੂੰਨ ਦੀ ਉਲੰਘਣਾ ਅਤੇ ਲੋਕਤਾਂਤਰਿਕ ਪ੍ਰਕਿਰਿਆ 'ਚ ਵਿਘਨ ਪਾਉਣ ਦੇ ਬਰਾਬਰ ਹੈ। ਟਰੰਪ ਦੇ ਸਹਿਯੋਗੀਆਂ ਨੇ ਪੇਂਸ ਦੀ ਟਿੱਪਣੀ 'ਤੇ ਅਜੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 3 ਔਰਤਾਂ ਸਣੇ 4 ਮਨਰੇਗਾ ਮਜ਼ਦੂਰਾਂ ਦੀ ਹੋਈ ਮੌਤ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News