ਗੰਨ ਕੰਟਰੋਲ ਸਬੰਧੀ ਵੱਡੇ ਕਦਮ ਚੁੱਕਣ ਦੀ ਤਿਆਰੀ ''ਚ ਟਰੰਪ

Sunday, Mar 25, 2018 - 09:11 PM (IST)

ਗੰਨ ਕੰਟਰੋਲ ਸਬੰਧੀ ਵੱਡੇ ਕਦਮ ਚੁੱਕਣ ਦੀ ਤਿਆਰੀ ''ਚ ਟਰੰਪ

ਵਾਸ਼ਿੰਗਟਨ (ਏਜੰਸੀ)- ਵ੍ਹਾਈਟ ਹਾਊਸ ਦੇ ਇਕ ਬੁਲਾਰੇ ਜੈਕ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਹਜ਼ਾਰਾਂ ਹਿੰਮਤੀ ਅਮਰੀਕੀਆਂ ਦੀ ਸ਼ਲਾਘਾ ਕਰਦੇ ਹਾਂ ਜੋ ਵਿਚਾਰ ਪ੍ਰਗਟ ਕਰਨ ਦੀ ਆਪਣੀ ਆਜ਼ਾਦੀ ਦੀ ਵਰਤੋਂ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਗੰਨ ਕੰਟਰੋਲ ਲਈ ਰਾਸ਼ਟਰਪਤੀ ਟਰੰਪ ਵਲੋਂ ਚੁੱਕੇ ਗਏ ਕਦਮਾਂ ਸੰਬੰਧੀ ਵੀ ਦੱਸਿਆ। ਇਥੇ ਇਹ ਗੱਲ ਦੱਸਣਯੋਗ ਹੈ ਕਿ ਟਰੰਪ ਗੰਨ ਕੰਟਰੋਲ ਸੰਬੰਧੀ ਵੱਡੇ ਕਦਮ ਚੁੱਕਣ ਦੀ ਗੱਲ ਕਈ ਵਾਰ ਕਹਿ ਚੁੱਕੇ ਹਨ। ਟਰੰਪ ਬੰਪ ਸਟਾਕ (ਅਜਿਹਾ ਉਪਕਰਨ ਜਿਸ ਰਾਹੀਂ ਰਾਈਫਲ ਮਸ਼ੀਨਗੰਨ ਵਾਂਗ ਗੋਲੀਆਂ ਦਾਗ਼ਦੀ ਹੈ) ਅਤੇ ਸਕੂਲਾਂ ਦੀ ਸਕਿਓਰਿਟੀ ਵਧਾਉਣ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਟਰੇਨਿੰਗ ਦੇਣ ਦੀ ਗੱਲ ਕਹਿ ਚੁੱਕੇ ਹਨ। 3 ਸਾਲ ਪਹਿਲਾਂ ਆਰੇਗਨ ਦੇ ਇਕ ਕਾਲਜ ਵਿਚ 9 ਵਿਅਕਤੀਆਂ ਦੀ ਹੱਤਿਆ ਪਿੱਛੋਂ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਰੋ ਪਏ ਸਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਮਹੀਨੇ ਫਲੋਰੀਡਾ ਦੇ ਸਕੂਲ ਵਿਚ ਗੋਲੀ ਕਾਂਡ ਤੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਕਿਹਾ ਸੀ ਕਿ ਫਾਇਰਿੰਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਹਰ ਅਧਿਆਪਕ ਦੇ ਹੱਥ ਵਿਚ ਪਿਸਤੌਲ ਫੜਾ ਦਿਆਂਗੇ।


Related News