ਟਰੰਪ ਵਲੋਂ ਲਾਈ ਗਈ ਨਵੀਂ ਯਾਤਰਾ ਪਾਬੰਦੀ ''ਤੇ ਸੂਡਾਨ ਨੇ ਜ਼ਾਹਰ ਕੀਤੀ ਨਾਰਾਜ਼ਗੀ
Tuesday, Mar 07, 2017 - 04:22 PM (IST)

ਖਾਰਤੌਮ— ਸੂਡਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਸੋਧੇ ਕਾਰਜਕਾਰੀ ਹੁਕਮ ਜਾਰੀ ਕਰ ਕੇ 6 ਮੁਸਲਿਮ ਬਹੁਲ ਦੇਸ਼ਾਂ ਦੇ ਨਾਗਰਿਕਾਂ ''ਤੇ ਯਾਤਰਾ ਸੰਬੰਧੀ ਪਾਬੰਦੀ ਲਾਏ ਜਾਣ ''ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੂਡਾਨ ਦੇ ਵਿਦੇਸ਼ ਮੰਤਰਾਲੇ ਨੇ 6 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਵਲੋਂ ਜਾਰੀ ਇਸ ਕਾਰਜਕਾਰੀ ਹੁਕਮ ''ਤੇ ਇਤਰਾਜ਼ ਜ਼ਾਹਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਨਵੇਂ ਹੁਕਮ ਮੁਤਾਬਕ ਸੂਡਾਨ ਸਮੇਤ 6 ਮੁਸਲਿਮ ਦੇਸ਼ਾਂ ''ਤੇ 90 ਦਿਨਾਂ ਲਈ ਅਮਰੀਕਾ ਦੀ ਯਾਤਰਾ ਕਰਨ ਸੰਬੰਧੀ ਪਾਬੰਦੀ ਲਾਈ ਗਈ ਹੈ। ਟਰੰਪ ਨੇ ਆਪਣੀ ਲਿਸਟ ''ਚ ਇਰਾਕ ਦਾ ਨਾਂ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ 7 ਮੁਸਲਿਮ ਦੇਸ਼ਾਂ ''ਤੇ ਪਾਬੰਦੀ ਲਾਈ ਸੀ। ਇਨ੍ਹਾਂ 7 ਦੇਸ਼ਾਂ ''ਚ ਇਰਾਕ, ਈਰਾਨ, ਸੋਮਾਲੀਆ, ਸੂਡਾਨ, ਯਮਨ, ਸੀਰੀਆ ਅਤੇ ਲੀਬੀਆ ਵਰਗੇ ਦੇਸ਼ਾਂ ''ਤੇ ਪਾਬੰਦੀ ਲਾਈ ਸੀ।