ਟਰੰਪ ਸਰਕਾਰ ਕਿਸਾਨਾਂ ਨੂੰ ਦੇਵੇਗੀ ਰਾਹਤ, ਖਰੀਦੇਗੀ 3 ਅਰਬ ਡਾਲਰ ਦੇ ਪ੍ਰਾਡਕਟ

Sunday, May 10, 2020 - 12:40 PM (IST)

ਟਰੰਪ ਸਰਕਾਰ ਕਿਸਾਨਾਂ ਨੂੰ ਦੇਵੇਗੀ ਰਾਹਤ, ਖਰੀਦੇਗੀ 3 ਅਰਬ ਡਾਲਰ ਦੇ ਪ੍ਰਾਡਕਟ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੇ ਸੰਕਟਗ੍ਰਸਤ ਕਿਸਾਨਾਂ ਦੀ ਸਹਾਇਤਾ ਲਈ ਉਹ ਉਨ੍ਹਾਂ ਤੋਂ ਤਿੰਨ ਅਰਬ ਡਾਲਰ ਡੇਅਰੀ ਪਦਾਰਥ ਅਤੇ ਮੀਟ ਦੀ ਖਰੀਦ ਕਰਨਗੇ। ਆਪਣੇ ਟਵੀਟ ਵਿਚ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਕਿਸਾਨਾਂ, ਖੇਤ ਸੰਚਾਲਕਾਂ ਅਤੇ ਵਿਸ਼ੇਸ਼ ਫਸਲੀ ਉਤਪਾਦਕਾਂ ਤੋਂ 3 ਅਰਬ ਡਾਲਰ ਦੇ ਮੁੱਲ ਦੇ ਡੇਅਰੀ, ਮੀਟ, ਖਾਣ-ਪੀਣ ਅਤੇ ਰਸੋਈ ਦੀਆਂ ਵਸਤਾਂ ਖਰੀਦੇਗਾ, ਜਿਸ ਨਾਲ ਇਨ੍ਹਾਂ ਸਭ ਨੂੰ ਸੰਕਟ ਦੂਰ ਕਰਨ ਵਿਚ ਸਹਾਇਤਾ ਮਿਲੇਗੀ।

ਟਰੰਪ ਨੇ ਕਿਹਾ ਕਿ ਇਹ ਕੰਮ ਅਗਲੇ ਹਫਤੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਰਕਾਰ ਦੀ ਪਹਿਲ ਕਦਮੀ ਨੂੰ ‘ਫਾਰਮਰਜ਼ ਟੂ ਫੈਮਲੀ ਫੂਡ ਬਾਕਸ’ ਦਾ ਹਿੱਸਾ ਦੱਸਿਆ ਅਤੇ ਕਿਹਾ ਕਿ ਇਹ ਸਭ ਲਈ ਇਕ ਖੁਸ਼ਖਬਰੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ (ਕੋਵਿਡ-19) ਦੇ ਮਹਾਂਮਾਰੀ ਤੋਂ ਪੈਦਾ ਹੋਏ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਅਤੇ ਖੇਤ ਸੰਚਾਲਕਾਂ ਦੀ ਸਹਾਇਤਾ ਲਈ 19 ਅਰਬ ਡਾਲਰ ਦੇ ਰਾਹਤ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਅਤੇ ਤਿੰਨ ਅਰਬ ਡਾਲਰ ਦੇ ਡੇਅਰੀ ਉਤਪਾਦਾਂ ਅਤੇ ਮੀਟ ਦੀ ਖਰੀਦ ਵੀ ਇਸ ਮੁਹਿੰਮ ਦਾ ਹਿੱਸਾ ਹੈ। 


author

Lalita Mam

Content Editor

Related News