ਟਰੰਪ ਦਾ ਅੰਦਾਜ਼ਾ, ਦੇਸ਼ 'ਚ ਕੋਵਿਡ-19 ਨਾਲ ਇਕ ਲੱਖ ਤੋਂ ਘੱਟ ਹੋਣਗੀਆਂ ਮੌਤਾਂ

05/02/2020 6:59:41 PM

ਵਾਸ਼ਿੰਗਟਨ (ਏ.ਪੀ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਹੀ ਰਹੇਗੀ। ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਹ ਮੰਨਿਆ ਕਿ ਇਹ ਅੰਕੜਾ ਬਹੁਤ ਹੀ ਭਿਆਨਕ ਹੈ ਅਤੇ ਡਰਾਉਣ ਵਾਲਾ ਹੈ। ਅਮਰੀਕਾ 'ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ 'ਤੇ ਟਰੰਪ ਦਾ ਵਿਸ਼ਲੇਸ਼ਣ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ। ਉਨ੍ਹਾਂ ਨੇ ਜ਼ਿਆਦਾ ਗਿਣਤੀ ਦਾ ਅੰਦਾਜ਼ਾ ਇਸ ਲਈ ਲਗਾਇਆ ਹੈ ਤਾਂ ਜੋ ਉਹ ਚੀਨ 'ਤੇ ਯਾਤਰਾ ਪਾਬੰਦੀ ਲਗਾ ਕੇ ਲੋਕਾਂ ਦੀ ਜੀਵਨ ਰੱਖਿਆ ਕਰਨ ਦੇ ਆਪਣੇ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਸਹੀ ਦੱਸ ਸਕਣ। ਹਾਲਾਂਕਿ ਸੂਬਿਆਂ, ਸਥਾਨਕ ਅਤੇ ਜਨਤਕ ਖੇਤਰਾਂ ਦੇ ਸਿਹਤ ਅਧਿਕਾਰੀਆਂ ਵਲੋਂ ਜਾਂਚ ਕਿੱਟਾਂ ਅਤੇ ਡਾਕਟਰਾਂ ਤੇ ਨਰਸਾਂ ਲਈ ਸੁਰੱਖਿਆ ਯੰਤਰਾਂ ਦੀ ਕਮੀ ਦਾ ਦਾਅਵਾ ਟਰੰਪ ਦੀਆਂ ਕਾਰਵਾਈਆਂ ਦੀ ਪੋਲ ਖੋਲ੍ਹਦਾ ਹੈ।

ਵ੍ਹਾਈਟ ਹਾਊਸ 'ਚ ਕੋਰੋਨਾ ਵਾਇਰਸ ਕਰਮਚਾਰੀ ਦੀ ਕੋਆਰਡੀਨੇਟਰ ਡਾਕਟਰ ਡੇਬੋਰਾ ਬਿਕਰਸ ਨੇ 29 ਮਾਰਚ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਇਕ ਲੱਖ ਤੋਂ ਤਕਰੀਬਨ ਦੋ 2,40,000 ਅਮਰੀਕੀ ਨਾਗਰਿਕਾਂ ਦੀ ਮੌਤ ਹੋਣ ਦਾ ਖਦਸ਼ਾ ਲਗਾਇਆ ਸੀ ਪਰ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਅਜਿਹਾ ਉਦੋਂ ਹੋਵੇਗਾ, ਜਦੋਂ ਲੋਕ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਨ ਕਰਦੇ ਰਹਿਣਗੇ। ਉਸੇ ਵੇਲੇ ਉਨ੍ਹਾਂ ਨੇ ਦੱਸਿਆ ਕਿ ਮਹਾਂਮਾਰੀ ਮਾਡਲ ਨੇ ਸ਼ੁਰੂਆਤ 'ਚ ਵਿਸ਼ਲੇਸ਼ਣ ਕੀਤਾ ਸੀ ਕਿ ਜੇਕਰ ਸਖ਼ਤੀ ਨਹੀਂ ਕੀਤੀ ਗਈ, ਯਾਨੀ ਸਮਾਜਿਕ ਦੂਰੀ, ਵਾਰ-ਵਾਰ ਹੱਥ ਧੋਣਾ ਅਤੇ ਲਾਕ ਡਾਊਨ ਵਰਗੇ ਕਦਮਾਂ ਦਾ ਪਾਲਨ ਨਾ ਕੀਤਾ ਗਿਆ ਤਾਂ ਕੋਵਿਡ-19 ਨਾਲ ਦੇਸ਼ ਵਿਚ 15 ਤੋਂ 22 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਪਰ ਉਸ ਤੋਂ ਤੁਰੰਤ ਬਾਅਦ ਹੀ ਟਰੰਪ ਅੰਦਾਜ਼ਾ ਲਗਾਉਣ ਲੱਗੇ ਕਿ ਦੇਸ਼ ਵਿਚ ਜ਼ਿਆਦਾਤਰ ਇਕ ਲੱਖ ਲੋਕਾਂ ਦੀ ਮੌਤ ਇਸ ਇਨਫੈਕਸ਼ਨ ਨਾਲ ਹੋਵੇਗੀ।


Sunny Mehra

Content Editor

Related News