ਟਰੰਪ ਨੂੰ ਗਾਜ਼ਾ ’ਚ ਜੰਗਬੰਦੀ ’ਤੇ ਸ਼ੱਕ
Wednesday, Jan 22, 2025 - 04:54 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹਮਾਸ ਕਮਜ਼ੋਰ ਹੋ ਗਿਆ ਹੈ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਇਜ਼ਰਾਇਲ ਅਤੇ ਹਮਾਸ ਵਿਚਕਾਰ ਜੰਗਬੰਦੀ ਜ਼ਿਆਦਾ ਸਮੇਂ ਤੱਕ ਕਾਇਮ ਰਹੇਗੀ।
ਟਰੰਪ ਨੇ ਪੱਤਰਕਾਰਾਂ ਨਾਲ ਕਿਹਾ, 'ਮੈਨੂੰ ਇਸ (ਜੰਗਬੰਦੀ) ਬਾਰੇ ਯਕੀਨ ਨਹੀਂ ਹੈ। ਇਹ ਸਾਡੀ ਜੰਗ ਨਹੀਂ ਹੈ, ਉਨ੍ਹਾਂ ਦੀ ਜੰਗ ਹੈ।' ਗਾਜ਼ਾ ਨੂੰ ‘ਭਿਆਨਕ ਤਬਾਹੀ ਵਾਲਾ ਸਥਾਨ’ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਗਾਜ਼ਾ ਦੇ ਮੁੜ-ਨਿਰਮਾਣ ’ਚ ਮਦਦ ਕਰ ਸਕਦਾ ਹੈ। ਗਾਜ਼ਾ ਦੇ ਖੂਬਸੂਰਤ ਮੌਸਮ ਤੇ ਭੂਗੋਲਿਕ ਸਥਿਤੀ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕਿਹਾ, 'ਇਸ ’ਚ (ਗਾਜ਼ਾ) ਕੁਝ ਬਿਹਤਰ ਕੀਤਾ ਜਾ ਸਕਦਾ ਹੈ।'