ਜਦੋਂ ਚਾਰਲੀ ਕਿਰਕ ਦੀ ਸ਼ੋਕ ਸਭਾ ’ਚ ਨੱਚਣ ਲੱਗੇ ਟਰੰਪ ! ਵਿਧਵਾ ਏਰਿਕਾ ਵੀ ਲੱਗੀ ਹੱਸਣ
Tuesday, Sep 23, 2025 - 10:16 AM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ, ਬਿਆਨਾਂ ਜਾਂ ਹਰਕਤਾਂ ਕਾਰਨ ਸੁਰਖੀਆਂ ਵਿਚ ਛਾਏ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਫਿਰ ਇਕ ਅਜਿਹਾ ਕਾਰਨਾਮਾ ਕਰ ਦਿੱਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਘਟਨਾ ਸੱਜੇ-ਪੱਖੀ ਰੂੜੀਵਾਦੀ ਕਾਰਕੁੰਨ ਚਾਰਲੀ ਕਿਰਕ ਦੀ ਸ਼ੋਕ ਸਭਾ ਨਾਲ ਸਬੰਧਤ ਹੈ। ਐਰੀਜ਼ੋਨਾ ਦੇ ਗਲੇਨਡੇਲ ਵਿਚ ਸਟੇਟ ਫਾਰਮ ਸਟੇਡੀਅਮ ’ਚ ਉਨ੍ਹਾਂ ਦੀ ਯਾਦ ਵਿਚ ਇਕ ਸ਼ੋਕ ਸਭਾ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ।
ਇਸ ਦੌਰਾਨ ਰਾਸ਼ਟਰਪਤੀ ਟਰੰਪ ਨੱਚਣ ਲੱਗ ਪਏ। ਟਰੰਪ ਦੀ ਇਸ ਹਰਕਤ ਨੂੰ ਦੇਖ ਕੇ ਚਾਰਲੀ ਕਿਰਕ ਦੀ ਵਿਧਵਾ ਏਰਿਕਾ ਕਿਰਕ ਹੱਸਣ ਲੱਗੀ, ਹਾਲਾਂਕਿ ਇਸ ਦੌਰਾਨ ਉਸ ਦੀ ਸ਼ਰਮਿੰਦਗੀ ਵੀ ਸਪੱਸ਼ਟ ਦਿਖਾਈ ਦੇ ਰਹੀ ਸੀ। ਟਰੰਪ ਦਾ ਇਹ ਵਰਤਾਓ ਹੁਣ ਸੋਸ਼ਲ ਮੀਡੀਆ ’ਤੇ ਬਹਿਸ ਦਾ ਵਿਸ਼ਾ ਬਣ ਗਿਆ ਹੈ। ਕੁਝ ਲੋਕ ਇਸ ਨੂੰ ਹਲਕਾ-ਫੁਲਕਾ ਮਨੋਰੰਜਨ ਕਹਿ ਰਹੇ ਹਨ, ਜਦਕਿ ਕੁਝ ਇਸ ਨੂੰ ਗੈਰ-ਸੰਵੇਦਨਸ਼ੀਲ ਕਰਾਰ ਦੇ ਰਹੇ ਹਨ।
ਇਹ ਵੀ ਪੜ੍ਹੋ- ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa ! ਇਸ ਦੇਸ਼ ਨੇ Professionals ਲਈ ਖੋਲ੍ਹੇ ਦਰਵਾਜ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e