ਚਾਰਲੀ ਕਰਕ ਕਤਲ ਮਾਮਲੇ ''ਚ ਵੱਡੀ ਸਫਲਤਾ, ਪੁਲਸ ਨੇ ਕਾਤਲ ਕੀਤਾ ਗ੍ਰਿਫ਼ਤਾਰ
Saturday, Sep 13, 2025 - 12:58 AM (IST)

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਪ੍ਰਸਿੱਧ ਕਾਂਸਰਵੇਟਿਵ ਆਗੂ ਅਤੇ “ਟਰਨਿੰਗ ਪੌਇੰਟ ਯੂਐਸਏ” ਦੇ ਕੋ-ਸੰਸਥਾਪਕ ਚਾਰਲੀ ਕਰਕ ਦੇ ਕਤਲ ਮਾਮਲੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਯੂਟਾਹ ਪੁਲਸ ਨੇ 22 ਸਾਲਾ ਟਾਇਲਰ ਰਾਬਿਨਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 10 ਸਤੰਬਰ ਨੂੰ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਕਰਕ ਨੂੰ ਗੋਲੀਆਂ ਮਾਰਨ ਦਾ ਦੋਸ਼ ਹੈ।
ਪੁਲਸ ਅਤੇ FBI ਨੇ ਦੱਸਿਆ ਕਿ ਰਾਬਿਨਸਨ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਪਰਿਵਾਰਕ ਸੂਚਨਾ, ਫ਼ੋਰੈਂਸਿਕ ਸਬੂਤ, ਗੋਲੀ ਦੇ ਖੋਲ ਅਤੇ ਕੈਮਰਾ ਫੁਟੇਜ ਨੇ ਵੱਡੀ ਮਦਦ ਕੀਤੀ। ਹੱਤਿਆ ਵਿੱਚ ਵਰਤੀ ਗਈ ਹਾਈ-ਪਾਵਰ ਰਾਈਫਲ ਵੀ ਬਰਾਮਦ ਕੀਤੀ ਗਈ ਹੈ।
ਯੂਟਾਹ ਦੇ ਗਵਰਨਰ ਸਪੈਂਸਰ ਕੋਕਸ ਨੇ ਇਸਨੂੰ ਇੱਕ ਰਾਜਨੀਤਿਕ ਹੱਤਿਆ ਕਰਾਰ ਦਿੱਤਾ ਹੈ। ਇਸ ਵੇਲੇ ਟਾਇਲਰ ਰਾਬਿਨਸਨ ਨੂੰ ਯੂਟਾਹ ਕਾਉਂਟੀ ਜੇਲ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਤੇਜ਼ੀ ਨਾਲ ਜਾਰੀ ਹੈ।