ਟਰੰਪ ਦਾ ਹੈਰਿਸ ''ਤੇ ਨਿੱਜੀ ਹਮਲਾ ਜਾਰੀ,  look ਨੂੰ ਲੈਕੇ ਦਿੱਤਾ ਅਜੀਬ ਬਿਆਨ

Sunday, Aug 18, 2024 - 04:58 PM (IST)

ਵਾਸ਼ਿੰਗਟਨ (ਭਾਸ਼ਾ)- ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ 'ਤੇ ਨਿੱਜੀ ਹਮਲਾ ਕਰਦੇ ਹੋਏ ਕਿਹਾ ਕਿ ਉਹ "ਉਸ ਤੋਂ ਬਹੁਤ ਵਧੀਆ ਦਿਖਦੇ ਹਨ।" ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਪੈਨਸਿਲਵੇਨੀਆ ਵਿਚ ਸ਼ਨੀਵਾਰ ਨੂੰ ਇਕ ਰੈਲੀ ਵਿਚ ਇਹ ਟਿੱਪਣੀ ਕੀਤੀ। ਟਰੰਪ ਨੇ 'ਟਾਈਮ' ਮੈਗਜ਼ੀਨ ਦੇ ਹਾਲ ਹੀ ਦੇ ਕਵਰ ਦਾ ਹਵਾਲਾ ਦਿੱਤਾ, ਜਿਸ ਵਿਚ ਉਪ ਰਾਸ਼ਟਰਪਤੀ ਹੈਰਿਸ ਨੂੰ ਦਿਖਾਇਆ ਗਿਆ ਹੈ। ਟਰੰਪ (78 ) ਨੇ ਹੈਰਿਸ ਦੇ ਪੋਰਟਰੇਟ ਨਾਲ "ਬਹੁਤ ਜ਼ਿਆਦਾ ਉਦਾਰਤਾ" ਦਿਖਾਉਣ ਲਈ ਟਾਈਮ ਮੈਗਜ਼ੀਨ ਦੇ ਚਿੱਤਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ, "ਮੈਂ ਉਸ ਤੋਂ ਬਹੁਤ ਵਧੀਆ ਦਿਖਦਾ ਹਾਂ।" 

ਸਾਬਕਾ ਰਾਸ਼ਟਰਪਤੀ ਨੇ ਕਿਹਾ, “ਟਾਈਮ ਮੈਗਜ਼ੀਨ ਕੋਲ ਉਸ (ਹੈਰਿਸ) ਦੀ ਕੋਈ ਤਸਵੀਰ ਨਹੀਂ ਹੈ। ਉਨ੍ਹਾਂ ਕੋਲ ਇੱਕ ਸ਼ਾਨਦਾਰ ਕਲਾਕਾਰ ਹੈ ਜੋ ਉਨ੍ਹਾਂ ਦੇ ਚਿੱਤਰ ਬਣਾ ਰਿਹਾ ਹੈ. ਉਸਨੇ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਜੋ ਕੰਮ ਨਹੀਂ ਆਈਆਂ, ਇਸ ਲਈ ਉਸਨੇ ਇੱਕ ਸਕੈਚ ਕਲਾਕਾਰ ਨੂੰ ਨਿਯੁਕਤ ਕੀਤਾ।'' ਟਰੰਪ ਨੇ ਆਰਥਿਕ ਨੀਤੀ ਨੂੰ ਲੈ ਕੇ ਉਪ ਰਾਸ਼ਟਰਪਤੀ ਹੈਰਿਸ 'ਤੇ ਵੀ ਨਿਸ਼ਾਨਾ ਸਾਧਿਆ। ਉਸਨੇ ਪਿਛਲੇ ਹਫਤੇ ਕਿਹਾ ਸੀ ਕਿ ਉਸਨੂੰ ਹੈਰਿਸ 'ਤੇ ਨਿੱਜੀ ਤੌਰ 'ਤੇ ਹਮਲਾ ਕਰਨ ਦਾ "ਅਧਿਕਾਰ" ਹੈ ਕਿਉਂਕਿ ਉਹ "ਉਸ ਲਈ ਬਹੁਤ ਜ਼ਿਆਦਾ ਸਤਿਕਾਰ ਨਹੀਂ ਰੱਖਦਾ ਹੈ।" ਟਰੰਪ ਨੇ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਰਾਸ਼ਟਰਪਤੀ ਜੋਅ ਬਾਾਈਡੇਨ 'ਤੇ ਵੀ ਹਮਲਾ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਨੇ 'ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ' ਬੰਦ ਕਰਨ ਦਾ ਕੀਤਾ ਵਾਅਦਾ 

ਪੈਨਸਿਲਵੇਨੀਆ 5 ਨਵੰਬਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਟਰੰਪ ਨੇ 2016 ਵਿੱਚ ਇੱਕ ਛੋਟੇ ਫਰਕ ਨਾਲ ਰਾਜ ਜਿੱਤਿਆ ਸੀ, ਪਰ ਫਿਰ ਇਸਨੂੰ 2020 ਵਿੱਚ ਬਾਈਡੇਨ ਤੋਂ ਥੋੜੇ ਫਰਕ ਨਾਲ ਹਾਰ ਗਿਆ ਸੀ। ਉਸਨੇ ਕਿਹਾ, "ਬਾਈਡੇਨ ਨੂੰ ਕੀ ਹੋਇਆ?" ਮੈਂ ਬਾਈਡੇਨ ਖ਼ਿਲਾਫ਼ ਚੋਣ ਲੜ ਰਿਹਾ ਸੀ ਅਤੇ ਹੁਣ ਮੈਂ ਕਿਸੇ ਹੋਰ ਦੇ ਖ਼ਿਲਾਫ਼ ਚੋਣ ਲੜ ਰਿਹਾ ਹਾਂ।'' ਸਾਬਕਾ ਰਾਸ਼ਟਰਪਤੀ ਨੇ ਹੈਰਿਸ ਦੀ ਆਰਥਿਕ ਯੋਜਨਾ 'ਤੇ ਵੀ ਸਵਾਲ ਉਠਾਏ ਜੋ ਉਸਨੇ ਸ਼ੁੱਕਰਵਾਰ ਨੂੰ ਪੇਸ਼ ਕੀਤੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕੀਮਤਾਂ ਘਟਾ ਸਕਦਾ ਹੈ, ਪਰ ਉਸ ਨੇ ਅਮਰੀਕੀ ਤੇਲ ਉਤਪਾਦਨ ਵਧਾਉਣ ਦੇ ਯਤਨਾਂ ਤੋਂ ਇਲਾਵਾ ਹੋਰ ਕੋਈ ਹੋਰ ਵੇਰਵੇ ਨਹੀਂ ਦਿੱਤੇ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਕਮਾਉਣ ਗਏ ਭਾਰਤੀ ਨੌਜਵਾਨ ਦੀ ਮੌਤ

'ਏਬੀਸੀ ਨਿਊਜ਼' ਦੀ ਰਿਪੋਰਟ ਮੁਤਾਬਕ ਟਰੰਪ ਨੇ ਲਗਾਤਾਰ ਦਾਅਵਾ ਕੀਤਾ ਕਿ ਹੈਰਿਸ ਨੇ ਬਾਈਡੇਨ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ 'ਚੋਰੀ' ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਬਾਈਡੇਨ "ਨਰਾਜ਼" ਹੈ ਅਤੇ ਉਹ ਹੈਰਿਸ ਨੂੰ "ਨਫ਼ਰਤ" ਕਰਦਾ ਹੈ। ਟਰੰਪ ਨੇ ਕਿਹਾ, "ਬਾਈਡੇਨ ਉਸ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਉਸਨੇ ਬਾਈਡੇਨ ਨੂੰ ਰਾਸ਼ਟਰਪਤੀ ਨੂੰ ਦੌੜ ​​ਤੋਂ ਬਾਹਰ ਕਰ ਦਿੱਤਾ ।" ਉੱਧਰ ਹੈਰਿਸ ਦੀ ਮੁਹਿੰਮ ਟੀਮ ਦੇ ਬੁਲਾਰੇ ਜੋਸੇਫ ਕੋਸਟੇਲੋ ਨੇ ਕਿਹਾ ਕਿ ਟਰੰਪ ਆਪਣੇ ਖਤਰਨਾਕ ਪ੍ਰਾਜੈਕਟ 2025 ਏਜੰਡੇ ਨੂੰ ਨਹੀਂ ਵੇਚ ਸਕਦਾ , ਜਿਸ ਵਿੱਚ ਕੰਮ ਕਰਨ ਵਾਲੇ ਪਰਿਵਾਰਾਂ 'ਤੇ 3,900  ਡਾਲਰ ਦਾ ਟੈਕਸ ਵਧਾਉਣਾ, ਕਿਫਾਇਤੀ ਕੇਅਰ ਐਕਟ ਨੂੰ ਖ਼ਤਮ ਕਰਨਾ ਅਤੇ ਸਾਡੀਆਂ ਆਜ਼ਾਦੀਆਂ ਨੂੰ ਖੋਹਣਾ ਸ਼ਾਮਲ ਹੈ," । ਇਸ ਲਈ ਉਹ ਝੂਠੇ, ਬੇਤੁਕੇ ਅਤੇ ਗੁੰਮਰਾਹਕੁੰਨ ਬਿਆਨਾਂ ਦਾ ਸਹਾਰਾ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News