ਟਰੰਪ ਨੇ ਨੋਬੇਲ ਪੁਰਸਕਾਰ ਨਾ ਮਿਲਣ ਦੀ ਕੀਤੀ ਸ਼ਿਕਾਇਤ

Tuesday, Sep 24, 2019 - 02:46 AM (IST)

ਟਰੰਪ ਨੇ ਨੋਬੇਲ ਪੁਰਸਕਾਰ ਨਾ ਮਿਲਣ ਦੀ ਕੀਤੀ ਸ਼ਿਕਾਇਤ

ਨਿਊਯਾਰਕ - ਸੰਯੁਕਤ ਰਾਸ਼ਟਰ ’ਚ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਪੁਰਾਣੀ ਟੀਸ ਫਿਰ ਉਭਰ ਆਈ ਅਤੇ ਉਨ੍ਹਾਂ ਆਖਿਆ ਕਿ ਇਹ ਅਨਿਆਂ ਹੈ ਕਿ ਉਨ੍ਹਾਂ ਨੂੰ ਕਦੇ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਮਿਲਿਆ। ਉਨ੍ਹਾਂ ਨੇ ਸ਼ਿਕਾਇਤ ਭਰੇ ਲਿਹਾਜ਼ੇ ’ਚ ਆਖਿਆ, ਮੈਨੂੰ ਕਈ ਚੀਜ਼ਾਂ ਲਈ ਨੋਬੇਲ ਪੁਰਸਕਾਰ ਮਿਲਦਾ ਜੇਕਰ ਉਹ ਇਸ ਨੂੰ ਨਿਰਪੱਖ ਤਰੀਕੇ ਨਾਲ ਦਿੰਦੇ ਪਰ ਉਨਾਂ ਨੇ ਅਜਿਹਾ ਨਹੀਂ ਕੀਤਾ।

ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਾਲ 2009 ’ਚ ਦੁਨੀਆ ਦਾ ਸਭ ਤੋਂ ਵੱਕਾਰੀ ਅਵਾਰਡ ਦਿੱਤੇ ਜਾਣ ’ਤੇ ਹੈਰਾਨੀ ਜਤਾਈ। ਓਬਾਮਾ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ ਦਿੱਤਾ ਜਾਣਾ ਸੀ। ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਓਬਾਮਾ ਦੇ ਰਾਸ਼ਟਰਪਤੀ ਬਣਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪੁਰਸਕਾਰ ਦੇ ਦਿੱਤਾ ਅਤੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਇਹ ਕਿਉਂ ਮਿਲਿਆ। ਤੁਸੀਂ ਜਾਣਦੇ ਹੋ? ਮੈਂ ਬਸ ਇਸ ਗੱਲ ’ਤੇ ਉਨ੍ਹਾਂ ਤੋਂ ਸਹਿਮਤ ਹਾਂ। ਉਹ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ 2-ਪੱਖੀ ਬੈਠਕ ’ਚ ਬੋਲ ਰਹੇ ਸਨ।
 


author

Khushdeep Jassi

Content Editor

Related News