ਟਰੰਪ ਨੇ ਚੋਣ ਅਭਿਆਨ ਲਈ ਤੀਸਰੀ ਤਿਮਾਹੀ ’ਚ 45.5 ਮਿਲੀਅਨ ਡਾਲਰ ਤੋਂ ਜ਼ਿਆਦਾ ਇਕੱਠਾ ਕੀਤਾ ਪੈਸਾ
Friday, Oct 06, 2023 - 12:05 PM (IST)
ਵਾਸ਼ਿੰਗਟਨ (ਏ. ਐੱਨ. ਆਈ.) - ਸਾਬਕਾ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦੇ ਚੋਣ ਅਭਿਆਨ ਨੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਤੀਸਰੀ ਤਿਮਾਹੀ ’ਚ 45 ਮਿਲੀਅਨ ਡਾਲਰ ਤੋਂ ਜ਼ਿਆਦਾ ਪੈਸਾ ਇਕੱਠੇ ਕਰਨ ਦਾ ਅੈਲਾਨ ਕੀਤਾ ਹੈ। ਇਕ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਇਕ ਬਿਆਨ ’ਚ ਕਿਹਾ ਗਿਆ ਕਿ ਟਰੰਪ ਨੇ ਸਤੰਬਰ ਦੇ ਅਖੀਰ ’ਚ 37.5 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਇਕੱਠੀ ਕੀਤੀ, ਜਿਸ ’ਚ ਲਗਭਗ 36 ਮਿਲੀਅਨ ਡਾਲਰ ਪ੍ਰਾਇਮਰੀ ਅਭਿਆਨ ਲਈ ਰੱਖੇ ਗਏ ਹਨ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਲਈ Good News, ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
ਤੀਸਰੀ ਤਿਮਾਹੀ ਦਾ ਕੁੱਲ ਪੈਸਾ ਟਰੰਪ ਦੀ ਸਾਂਝੀ ਰਕਮ ਉਗਾਹਣ ਵਾਲੀ ਸਮਿਤੀ ਦੇ ਜ਼ਰੀਏ ਇਕੱਠਾ ਕੀਤਾ ਗਿਆ ਸੀ, ਜੋ ਉਸ ਦੇ ਅਧਿਕਾਰਿਕ ਅਭਿਆਨ ਅਤੇ ਸੇਵ ਅਮਰੀਕਾ ਰਾਜਨੀਤਕ ਕਾਰਵਾਈ ਸਮਿਤੀ ਵਿਚਾਲੇ ਵੰਡਿਆ ਗਿਆ ਹੈ। ਫਲੋਰਿਡਾ ਦੇ ਗਵਰਨਰ ਰਾਨ ਡੇਸੇਂਟਿਸ ਦੇ ਅਭਿਆਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਤੀਸਰੀ ਤਿਮਾਹੀ ’ਚ ਉਸ ਦੇ ਇਕੱਠੇ ਕੀਤੇ ਗਏ 15 ਮਿਲੀਅਨ ਡਾਲਰ ’ਚੋਂ ਸਿਰਫ 5 ਮਿਲੀਅਨ ਡਾਲਰ ਪ੍ਰਾਇਮਰੀ ਲਈ ਉਪਲੱਬਧ ਸਨ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਜਾਰੀ ਕੀਤੀ ਨਵੀਂ ਸਮਾਂ ਸਾਰਣੀ, ਜਾਣੋ ਨਵੇਂ ਟਾਈਮ ਟੇਬਲ ਦੀਆਂ ਖ਼ਾਸ ਗੱਲਾਂ
ਰਿਪੋਰਟ ਅਨੁਸਾਰ ਟਰੰਪ ਅਤੇ ਡੇਸੇਂਟਿਸ ਜੁਲਾਈ ਤੋਂ ਸਤੰਬਰ ਵਿਚਾਲੇ ਪੈਸਾ ਇਕੱਠਾ ਕਰਨ ਦੇ ਕੁੱਲ ਯੋਗ ਦੇ ਐਲਾਨ ਕਰਨ ਵਾਲੇ ਪਹਿਲੇ 2 ਉਮੀਦਵਾਰ ਹਨ। ਸਾਰੇ ਉਮੀਦਵਾਰਾਂ ਨੂੰ 15 ਅਕਤੂਬਰ ਨੂੰ ਸੰਘੀ ਅਭਿਆਨ ਵਿੱਤ ਰੈਗੂਲੇਟਰਾਂ ਨੂੰ ਆਪਣੇ ਪੈਸਾ ਇਕੱਠਾ ਕਰਨ ਅਤੇ ਖਰਚ ਦਾ ਵੇਰਵਾ ਜਮਾਂ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8