ਟਰੰਪ ਨੇ ਮੂਲਰ ਨਾਲ ਵਪਾਰਕ ਸਬੰਧ ਹੋਣ ਦਾ ਦਾਅਵਾ ਕੀਤਾ

Monday, Jul 30, 2018 - 02:56 PM (IST)

ਵਾਸ਼ਿੰਗਟਨ,(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ 'ਹਿੱਤਾਂ ਦੇ ਟਕਰਾਅ' ਦੀ ਗੱਲ ਉਠਾਉਂਦੇ ਹੋਏ ਕਿਹਾ ਕਿ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨਾਲ ਉਨ੍ਹਾਂ ਦੇ ਸਬੰਧ ਹਨ ਅਤੇ ਅਜਿਹੇ 'ਚ ਉਨ੍ਹਾਂ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲ ਦੀ ਜਾਂਚ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਲਗਾਤਾਰ ਕੀਤੇ ਗਏ ਟਵੀਟ 'ਚ ਮੂਲਰ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੂਲਰ ਨਾਲ ਉਨ੍ਹਾਂ ਦੇ ਸਬੰਧ ਬਹੁਤ ਖਰਾਬ ਅਤੇ ਵਿਵਾਦਾਂ ਵਾਲੇ ਰਹੇ ਹਨ। 
ਉਨ੍ਹਾਂ ਕਿਹਾ,''ਕੀ ਮੂਲਰ ਕਦੇ ਇਸ ਗੱਲ ਦਾ ਖੁਲਾਸਾ ਕਰਨਗੇ ਕਿ ਰਾਸ਼ਟਰਪਤੀ ਟਰੰਪ ਨਾਲ ਉਨ੍ਹਾਂ ਦੇ ਹਿੱਤਾਂ ਦੇ ਟਕਰਾਅ ਰਹੇ ਹਨ, ਜਿਵੇਂ ਕਿ ਸਾਡੇ ਸਬੰਧ ਬਹੁਤ ਖਰਾਬ ਰਹੇ ਹਨ। ਮੈਂ ਉਨ੍ਹਾਂ ਨੂੰ ਐੱਫ. ਬੀ. ਆਈ. ਮੁਖੀ ਦੇ ਤੌਰ 'ਤੇ ਨਿਯੁਕਤੀ ਨਹੀਂ ਦਿੱਤੀ ਅਤੇ ਐੱਫ. ਬੀ. ਆਈ. ਮੁਖੀ ਦੇ ਅਹੁਦੇ ਤੋਂ ਹਟਾਏ ਜੈਸ ਕੌਮੇ ਤਾਂ ਮੂਲਰ ਦੇ ਕਰੀਬੀ ਮਿੱਤਰ ਹਨ।''
ਜ਼ਿਕਰਯੋਗ ਹੈ ਕਿ ਐੱਫ. ਬੀ. ਆਈ. ਮੁਖੀ ਦੇ ਅਹੁਦੇ ਲਈ ਨਿਯੁਕਤੀ ਨਾ ਮਿਲਣ ਦੇ ਅਗਲੇ ਹੀ ਦਿਨ ਮੂਲਰ ਨੂੰ 2016 ਰਾਸ਼ਟਰਪਤੀ ਚੋਣ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਗਿਆ। ਜਨਵਰੀ 'ਚ ਉਨ੍ਹਾਂ ਕਿਹਾ ਸੀ ਕਿ ਜੂਨ 2017 'ਚ ਟਰੰਪ ਨੇ ਮੂਲਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵ੍ਹਾਈਟ ਹਾਊਸ ਦੇ ਵਕੀਲ ਡਾਨ ਮੈਕਗਨ ਨੇ ਅਸਤੀਫਾ ਦੇਣ ਦੀ ਧਮਕੀ ਦੇਣ ਮਗਰੋਂ ਉਨ੍ਹਾਂ ਨੇ ਆਪਣਾ ਇਹ ਕਦਮ ਵਾਪਸ ਲੈ ਲਿਆ ਸੀ। ਟਰੰਪ ਨੇ ਪਹਿਲੀ ਵਾਰ ਮੂਲਰ ਨਾਲ ਉਨ੍ਹਾਂ ਦੇ ਸੰਬੰਧਾਂ 'ਤੇ ਸਰਵਜਨਕ ਮੰਚ 'ਤੇ ਆਪਣੀ ਗੱਲ ਰੱਖੀ ਹੈ।


Related News