ਟਰੰਪ ਦੀ ਵੱਡੀ ਕਾਰਵਾਈ, ਹੁਣ ਇਸ ਦੇਸ਼ ਦੇ ਰਾਸ਼ਟਰਪਤੀ ਸਣੇ ਕਈ ਵਿਅਕਤੀਆਂ ''ਤੇ ਲਾਈਆਂ ਪਾਬੰਦੀਆਂ
Friday, Jun 05, 2026 - 10:28 AM (IST)
ਵਾਸ਼ਿੰਗਟਨ (ਏ.ਪੀ.): ਅਮਰੀਕਾ ਅਤੇ ਕਿਊਬਾ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਊਬਾ ਦੇ ਲੀਡਰਸ਼ਿਪ 'ਤੇ ਦਬਾਅ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਦਿਆਂ ਉੱਥੋਂ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਨਜ਼ਦੀਕੀਆਂ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਅਮਰੀਕੀ ਵਿੱਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਇਨ੍ਹਾਂ ਪਾਬੰਦੀਆਂ ਦੀ ਸੂਚੀ ਵਿੱਚ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ, ਉਨ੍ਹਾਂ ਦੀ ਪਤਨੀ ਅਤੇ ਤਿੰਨ ਹੋਰ ਅਹਿਮ ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਰਾਊਲ ਕਾਸਤਰੋ ਦੇ ਇਕਲੌਤੇ ਪੁੱਤਰ ਅਲੇਜਾਂਡਰੋ ਕਾਸਤਰੋ ਐਸਪਿਨ ਨੂੰ ਵੀ ਇਸ ਲਪੇਟ ਵਿੱਚ ਲਿਆ ਗਿਆ ਹੈ, ਜੋ ਕਿਊਬਾ ਦੇ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮਿਸ਼ਨ ਵਿੱਚ ਸਲਾਹਕਾਰ ਰਹਿ ਚੁੱਕੇ ਹਨ ਅਤੇ ਮਾਰਚ 2016 ਵਿੱਚ ਹਵਾਨਾ ਵਿੱਚ ਹੋਈ ਇਤਿਹਾਸਕ ਮੀਟਿੰਗ ਵਿੱਚ ਰਾਉਲ ਕਾਸਤਰੋ ਦੁਆਰਾ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਵਾਗਤ ਸਮੇਂ ਉਹ ਮੌਜੂਦ ਸਨ। ਇਸ ਤੋਂ ਇਲਾਵਾ ਰਾਊਲ ਅਲੇਜਾਂਡਰੋ ਕਾਸਤਰੋ ਕੈਲਿਸ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।
ਇਹ ਕਾਰਵਾਈ ਰਾਸ਼ਟਰਪਤੀ ਟਰੰਪ ਵੱਲੋਂ ਹਸਤਾਖਰ ਕੀਤੇ ਗਏ ਇੱਕ ਵਿਸ਼ੇਸ਼ ਕਾਰਜਕਾਰੀ ਹੁਕਮ ਤੋਂ ਬਾਅਦ ਕੀਤੀ ਗਈ ਹੈ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਵੈਨੇਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੁਣ ਕਿਊਬਾ ਨੂੰ ਤੇਲ ਦੀ ਸਪਲਾਈ ਰੋਕਣ ਲਈ 'ਊਰਜਾ ਨਾਕਾਬੰਦੀ' ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਪਾਬੰਦੀਆਂ ਤਹਿਤ ਇਨ੍ਹਾਂ ਸਾਰੇ ਵਿਅਕਤੀਆਂ ਦੀ ਅਮਰੀਕਾ ਵਿੱਚ ਮੌਜੂਦ ਸੰਪਤੀ ਅਤੇ ਬੈਂਕ ਖਾਤਿਆਂ ਨੂੰ 'ਫ੍ਰੀਜ਼' ਕਰ ਦਿੱਤਾ ਗਿਆ ਹੈ। ਅਮਰੀਕਾ ਦੀ ਇਸ ਸਖ਼ਤ ਨਾਕਾਬੰਦੀ ਦਾ ਅਸਰ ਕਿਊਬਾ ਦੇ ਆਮ ਜਨ-ਜੀਵਨ 'ਤੇ ਬਹੁਤ ਬੁਰਾ ਪੈ ਰਿਹਾ ਹੈ। ਪੂਰੇ ਟਾਪੂ ਵਿੱਚ ਭਿਆਨਕ ਬਿਜਲੀ ਕਟੌਤੀ, ਭੋਜਨ ਦੀ ਕਮੀ ਅਤੇ ਗੰਭੀਰ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਅਮਰੀਕਾ ਵੱਲੋਂ ਰਾਊਲ ਕਾਸਤਰੋ 'ਤੇ ਅਪਰਾਧਿਕ ਦੋਸ਼ ਲਗਾਏ ਜਾਣ ਤੋਂ ਬਾਅਦ ਸੈਨਿਕ ਕਾਰਵਾਈ ਦੀਆਂ ਧਮਕੀਆਂ ਨੇ ਸਥਿਤੀ ਨੂੰ ਹੋਰ ਵੀ ਚਿੰਤਾਜਨਕ ਬਣਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
