ਟਰੰਪ ਦਾ ਵੱਡਾ ਐਲਾਨ: ਅਗਸਤ 2028 ਤੋਂ ਜੈਨੇਰਿਕ ਦਵਾਈਆਂ ''ਤੇ ਲੱਗੇਗਾ 200% ਤੱਕ ਟੈਰਿਫ, ਭਾਰਤ ਦੀ ਵਧੇਗੀ ਚਿੰਤਾ

Thursday, Jul 23, 2026 - 06:22 AM (IST)

ਟਰੰਪ ਦਾ ਵੱਡਾ ਐਲਾਨ: ਅਗਸਤ 2028 ਤੋਂ ਜੈਨੇਰਿਕ ਦਵਾਈਆਂ ''ਤੇ ਲੱਗੇਗਾ 200% ਤੱਕ ਟੈਰਿਫ, ਭਾਰਤ ਦੀ ਵਧੇਗੀ ਚਿੰਤਾ

ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਅਗਸਤ 2028 ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਸਭ ਜੈਨੇਰਿਕ ਦਵਾਈਆਂ 'ਤੇ ਭਾਰੀ ਟੈਰਿਫ ਲਾਏਗਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਿਖਿਆ ਕਿ ਇਹ ਕਦਮ ਅਮਰੀਕਾ ’ਚ ਜੈਨੇਰਿਕ ਦਵਾਈਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਜਾਏਗਾ।

ਇਹ ਵੀ ਪੜ੍ਹੋ : 16 ਸਾਲ ਬਾਅਦ ਭਾਰਤ ਪਰਤਣਗੇ ਲਲਿਤ ਮੋਦੀ, ਈ. ਡੀ. ਦਾ ਜੁਰਮਾਨਾ ਰੱਦ

ਅਮਰੀਕਾ ਨੂੰ ਸਭ ਤੋਂ ਵੱਧ ਜੈਨੇਰਿਕ ਦਵਾਈਆਂ ਭੇਜਣ ਵਾਲੇ ਭਾਰਤ ’ਤੇ ਇਸ ਫੈਸਲੇ ਦਾ ਅਸਰ ਪੈ ਸਕਦਾ ਹੈ। ਅਜੇ ਇਸ ਸਾਲ ਇਕ ਅਗਸਤ ਤੋਂ ਅਮਰੀਕਾ ’ਚ ਆਉਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਅਗਲੇ 2 ਸਾਲਾਂ ਲਈ ਜ਼ੀਰੋ ਫੀਸਦੀ ਟੈਰਿਫ ਅਧੀਨ ਹੋਣਗੀਆਂ। ਉਸ ਤੋਂ ਬਾਅਦ ਅਗਸਤ 2028 ਤੋਂ ਟੈਰਿਫ ਨੂੰ ਇਕ ਸਾਲ ਲਈ 100 ਫੀਸਦੀ ਤੇ ਫਿਰ 200 ਫੀਸਦੀ ਤੱਕ ਵਧਾ ਦਿੱਤਾ ਜਾਵੇਗਾ। ਇਹ ਟੈਰਿਫ ਉਨ੍ਹਾਂ ਕੰਪਨੀਆਂ ਲਈ ਜੁਰਮਾਨਾ ਹੋਵੇਗਾ ਜੋ ਮਿੱਥੇ ਸਮੇਂ ਅੰਦਰ ਅਮਰੀਕਾ ’ਚ ਪਲਾਂਟ ਅਤੇ ਉਪਕਰਣ ਸਥਾਪਤ ਨਹੀਂ ਕਰਦੀਆਂ। ਭਾਰਤ ਨੂੰ ਅਕਸਰ ‘ਦੁਨੀਆ ਦੀ ਫਾਰਮੇਸੀ’ ਕਿਹਾ ਜਾਂਦਾ ਹੈ ਕਿਉਂਕਿ ਇਹ ਦੁਨੀਆ ਦੇ ਕਈ ਦੇਸ਼ਾਂ ਨੂੰ ਜੈਨੇਰਿਕ ਦਵਾਈਆਂ ਦੀ ਸਪਲਾਈ ਕਰਦਾ ਹੈ।

ਇਹ ਵੀ ਪੜ੍ਹੋ : ਰਾਮ ਮੰਦਰ ਟਰੱਸਟ ਦਾ ਵੱਡਾ ਫੈਸਲਾ: CEO ਦੀ ਨਿਯੁਕਤੀ ਹੋਣ ਤੱਕ ਸੰਤ ਨਿਭਾਉਣਗੇ ਧਾਰਮਿਕ ਜ਼ਿੰਮੇਵਾਰੀ

ਇਕ ਆਰਥਿਕ ਖੋਜ ਸੰਸਥਾ ‘ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ’ ਅਨੁਸਾਰ ਭਾਰਤ ਨੇ 2025 ’ਚ ਅਮਰੀਕਾ ਨੂੰ 9.7 ਬਿਲੀਅਨ ਡਾਲਰ ਮੁੱਲ ਦੀਆਂ ਦਵਾਈਆਂ ਬਰਾਮਦ ਕੀਤੀਆਂ। ਇਹ ਇਸ ਦੀ ਕੁੱਲ ਗਲੋਬਲ ਫਾਰਮਾਸਿਊਟੀਕਲ ਬਰਾਮਦ 25.8 ਬਿਲੀਅਨ ਡਾਲਰ ਦਾ 38 ਫੀਸਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News